ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਗਿੱਪੀ ਤਕਰੀਬਨ ਦੋ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਨੇ ਇਹ ਮੁਕਾਮ ਸਖਤ ਮੇਹਨਤ ਤੇ ਸੰਘਰਸ਼ ਤੋਂ ਬਾਅਦ ਹਾਸਲ ਕੀਤਾ ਹੈ। ਗਿੱਪੀ ਗਰੇਵਾਲ ਜ਼ੀਰੋ ਤੋਂ ਹੀਰੋ ਬਣੇ ਹਨ। ਹਾਲ ਹੀ 'ਚ ਗਿੱਪੀ ਨੇ ਇੱਕ ਪੋਡਕਾਸਟ 'ਚ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮੁਲਾਕਾਤ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਹੋਈ ਅਤੇ ਕਿਵੇਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਜ਼ੀਰੋ ਤੋਂ ਹੀਰੋ ਬਣਨ ਲਈ ਪ੍ਰੇਰਿਤ ਕੀਤਾ। ਗਿੱਪੀ ਨੇ ਦੱਸਿਆ ਕਿ ਜਦੋਂ ਉਹ ਰਵਨੀਤ ਨੂੰ ਮਿਲੇ ਤਾਂ ਉਨ੍ਹਾਂ ਦੀ ਉਮਰ 19 ਸਾਲਾਂ ਦੀ ਸੀ, ਜਦਕਿ ਰਵਨੀਤ 18 ਸਾਲ ਦੀ ਸੀ। ਦੋਵਾਂ ਨੇ ਬਹੁਤ ਜਲਦ ਵਿਆਹ ਕਰ ਲਿਆ ਸੀ। ਪਰ ਵਿਆਹ ਤੋਂ ਬਾਅਦ ਵੀ ਗਿੱਪੀ ਦੇ ਕੋਲ ਕੋਈ ਕੰਮ ਨਹੀਂ ਸੀ। ਗਿੱਪੀ ਨੇ ਵਿਆਹ ਤੋਂ ਪਹਿਲਾਂ 'ਫੁਲਕਾਰੀ' ਨਾਮ ਦੀ ਐਲਬਮ ਵੀ ਕੱਢੀ ਸੀ, ਪਰ ਉਹ ਵੀ ਹਿੱਟ ਨਹੀਂ ਹੋਈ ਸੀ। ਇਸ ਤੋਂ ਬਾਅਦ ਗਿੱਪੀ ਤੇ ਰਵਨੀਤ ਕੈਨੇਡਾ ਚਲੇ ਗਏ। ਉੱਥੇ ਗਿੱਪੀ ਮਿਊਜ਼ਿਕ ਦੀ ਉੱਚ ਤਾਲੀਮ ਲੈਣ ਲੱਗੇ, ਜਦਕਿ ਉਨ੍ਹਾਂ ਦੀ ਪਤਨੀ ਰਵਨੀਤ ਡਬਲ ਸ਼ਿਫਟਾਂ 'ਚ ਨੌਕਰੀ ਕਰਨ ਲੱਗੀ। ਇਸ ਤੋਂ ਬਾਅਦ ਗਿੱਪੀ ਨੂੰ ਖੂਬ ਤਾਅਨੇ ਵੀ ਪਏ ਕਿ ਉਹ ਆਪਣੀ ਪਤਨੀ ਦੀ ਕਮਾਈ 'ਤੇ ਪਲ ਰਹੇ ਹਨ। ਫਿਰ ਲੋਕਾਂ ਦੇ ਤਾਅਨਿਆਂ ਤੋਂ ਤੰਗ ਆ ਕੇ ਗਿੱਪੀ ਨੇ ਵੀ ਨੌਕਰੀ ਲੱਭ ਲਈ। ਉਨ੍ਹਾਂ ਨੇ ਸਿੰਗਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੜੀ ਮੇਹਨਤ ਕੀਤੀ। ਦੇਖੋ ਇਹ ਵੀਡੀਓ: