ਬਰਤਾਨਵੀ ਸਰਕਾਰ ਨੇ ਮੰਗਲਵਾਰ ਤੋਂ 18 ਤੋਂ 30 ਸਾਲ ਦੇ ਭਾਰਤੀਆਂ ਲਈ ‘ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ’ ਸਕੀਮ ਤਹਿਤ ਯੂਕੇ ਦੇ ਵੀਜ਼ਾ ਲਈ ਦੂਜਾ ਬੈਲੇਟ ਖੋਲ੍ਹ ਦਿੱਤਾ ਹੈ।



ਇਹ ਬੈਲੇਟ 27 ਜੁਲਾਈ ਨੂੰ ਬੰਦ ਹੋਵੇਗਾ। ਇਹ ਯੋਗ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ, ਕੰਮ ਕਰਨ ਤੇ ਪੜ੍ਹਾਈ ਕਰਨ ਦਾ ਮੌਕਾ ਦਿੰਦਾ ਹੈ।



ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ, “ਯੰਗ ਪ੍ਰੋਫੈਸ਼ਨਲ ਸਕੀਮ ਦਾ ਦੂਜਾ ਬੈਲੇਟ ਖੁੱਲ੍ਹ ਚੁੱਕਾ ਹੈ।



ਉਨ੍ਹਾਂ ਨੇ ਦੱਸਿਆ ਹੈ ਕਿ ਜੇ ਤੁਹਾਡੀ ਉਮਰ 18 ਤੋਂ 30 ਸਾਲ ਤੱਕ ਦੀ ਹੈ ਤੇ ਤੁਸੀਂ ਭਾਰਤੀ ਨਾਗਰਿਕ ਹੋ ਅਤੇ ਤੁਹਾਡੇ ਕੋਲ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਦੀ ਡਿਗਰੀ ਹੈ।



ਤਾਂ ਤੁਸੀਂ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ।



ਜ਼ਿਕਰਯੋਗ ਹੈ ਕਿ ਇਹ ਬੈਲੇਟ 27 ਜੁਲਾਈ ਨੂੰ ਦੁਪਹਿਰ 1:30 ਵਜੇ ਬੰਦ ਹੋਵੇਗਾ।



ਦੱਸ ਦਈਏ ਕਿ ਬੈਲੇਟ ਲਈ ਅਪਲਾਈ ਕਰਨਾ ਮੁਫ਼ਤ ਹੈ ।



ਪਰ ਉਹ ਬਿਨੈਕਾਰ ਹੀ ਅਪਲਾਈ ਕਰੇ ਜੋ ਵੀਜ਼ੇ ਲਈ ਵੀ ਅਰਜ਼ੀ ਦੇਣਾ ਚਾਹੁੰਦਾ ਹੈ।



ਉਨ੍ਹਾਂ ਦੱਸਿਆ ਕਿ ਇਹ ਯੋਗ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ, ਕੰਮ ਕਰਨ ਤੇ ਪੜ੍ਹਾਈ ਕਰਨ ਦਾ ਮੌਕਾ ਦਿੰਦਾ ਹੈ।



ਇਹ ਭਾਰਤੀ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ।