7th Pay Commission DA Hike in July: ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਅਗਲੇ ਮਹੀਨੇ ਖੁਸ਼ਖਬਰੀ ਆ ਸਕਦੀ ਹੈ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3 ਤੋਂ 4 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ।



ਸਰਕਾਰ ਮੁਲਾਜ਼ਮਾਂ ਦਾ ਡੀਏ 45 ਤੋਂ ਵਧਾ ਕੇ 46 ਫੀਸਦੀ ਕਰ ਸਕਦੀ ਹੈ। ਜੇ ਸਰਕਾਰ ਅਗਲੇ ਮਹੀਨੇ ਡੀਏ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਧ ਜਾਣਗੀਆਂ।



ਅਪ੍ਰੈਲ ਮਹੀਨੇ ਦੇ ਈਆਈਸੀਪੀਆਈ ਦੇ ਅੰਕੜੇ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ।



ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 3 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। ਹਾਲਾਂਕਿ ਮਈ ਅਤੇ ਜੂਨ ਦੇ ਅੰਕੜੇ ਆਉਣੇ ਅਜੇ ਬਾਕੀ ਹਨ,



ਜਿਸ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਜੁਲਾਈ 'ਚ ਮੁਲਾਜ਼ਮਾਂ ਦਾ ਡੀਏ ਕਿੰਨਾ ਵਧੇਗਾ।



ਇਸ ਨਾਲ ਬਹੁਤ ਸਾਰੇ ਕਰਮਚਾਰੀਆਂ ਨੂੰ ਲਾਭ ਮਿਲੇਗਾ : ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਜੇ 3 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਮਹਿੰਗਾਈ ਭੱਤਾ ਵਧ ਕੇ 45 ਫੀਸਦੀ ਹੋ ਜਾਵੇਗਾ।



ਹਾਲਾਂਕਿ ਜੇਕਰ ਅੰਕੜੇ ਹੋਰ ਸਪੱਸ਼ਟ ਹੋ ਜਾਣ ਤਾਂ 4 ਫੀਸਦੀ ਦਾ ਉਛਾਲ ਆ ਸਕਦਾ ਹੈ। ਯਾਨੀ ਕਿ ਮਹਿੰਗਾਈ ਭੱਤਾ ਵਧ ਕੇ 46 ਫੀਸਦੀ ਹੋ ਜਾਵੇਗਾ। ਇਸ ਵਾਧੇ ਦਾ ਲਾਭ 48 ਲੱਖ ਮੁਲਾਜ਼ਮਾਂ ਅਤੇ 69 ਲੱਖ ਪੈਨਸ਼ਨਰਾਂ ਨੂੰ ਮਿਲੇਗਾ।



ਕੀ ਕਹਿੰਦੇ ਹਨ AICPI ਦੇ ਅੰਕੜੇ? : ਜਨਵਰੀ ਦੇ ਅੰਕੜਿਆਂ ਮੁਤਾਬਕ ਏਆਈਸੀਪੀਆਈ ਦੇ ਅੰਕੜੇ ਵਿੱਚ 0.5 ਫੀਸਦੀ ਦਾ ਵਾਧਾ ਹੋਇਆ ਹੈ।



ਇਸ ਦੇ ਨਾਲ ਹੀ ਫਰਵਰੀ ਦੌਰਾਨ ਇਸ 'ਚ ਗਿਰਾਵਟ ਦਰਜ ਕੀਤੀ ਗਈ ਅਤੇ ਇਹ 0.1 ਫੀਸਦੀ ਘੱਟ ਕੇ 132.7 'ਤੇ ਆ ਗਿਆ। ਇਹ ਮਾਰਚ ਵਿੱਚ 0.6 ਅੰਕ ਵਧ ਕੇ 133.3 ਤੱਕ ਪਹੁੰਚ ਗਿਆ।



ਇਸ ਦੇ ਨਾਲ ਹੀ ਅਪ੍ਰੈਲ ਦੌਰਾਨ ਏ.ਆਈ.ਸੀ.ਪੀ.ਆਈ. ਪੁਆਇੰਟ 0.9 ਫੀਸਦੀ ਵਧ ਕੇ 134.2 ਹੋ ਗਿਆ ਹੈ।



ਮਹਿੰਗਾਈ ਭੱਤਾ ਕਿੰਨਾ ਵਧੇਗਾ : ਜੇ ਮਈ ਤੇ ਜੂਨ ਦੌਰਾਨ ਵੀ ਆਈਸੀਪੀਆਈ ਦੇ ਅੰਕੜੇ ਚੰਗੇ ਰਹਿੰਦੇ ਹਨ ਤਾਂ ਮਹਿੰਗਾਈ ਭੱਤੇ ਵਿੱਚ 3 ਤੋਂ 4 ਫ਼ੀਸਦੀ ਵਾਧੇ ਦੀ ਸੰਭਾਵਨਾ ਹੈ।



ਅਜਿਹੇ 'ਚ 4 ਫੀਸਦੀ ਦੇ ਵਾਧੇ ਨਾਲ ਡੀਏ 46 ਫੀਸਦੀ ਹੋ ਜਾਵੇਗਾ। ਹੁਣ ਜੇਕਰ ਕਿਸੇ ਕਰਮਚਾਰੀ ਦੀ ਮਾਸਿਕ ਤਨਖਾਹ 18000 ਰੁਪਏ ਹੈ ਤਾਂ 42% ਡੀਏ ਦੇ ਹਿਸਾਬ ਨਾਲ ਮਹਿੰਗਾਈ ਭੱਤਾ 7560 ਰੁਪਏ ਅਤੇ 46% ਡੀਏ ਦੇ ਹਿਸਾਬ ਨਾਲ 8280 ਰੁਪਏ ਹੋਵੇਗਾ।



ਇਸ ਦਾ ਮਤਲਬ ਹੈ ਕਿ ਹਰ ਮਹੀਨੇ ਤਨਖਾਹ 'ਚ 720 ਰੁਪਏ ਦਾ ਵਾਧਾ ਹੋਵੇਗਾ।