ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਫਿਰ ਤੋਂ ਲਾਈਮਲਾਈਟ ਵਿੱਚ ਆ ਗਏ ਹਨ। ਦਰਅਸਲ ਬੀਤੇ ਦਿਨ ਸ਼ਹਿਨਾਜ਼ ਦਾ ਗਾਣਾ ‘ਘਣੀ ਸਿਆਣੀ’ ਰਿਲੀਜ਼ ਹੋਇਆ
ਇਸ ਦੇ ਲਈ ਗੁਰੂ ਰੰਧਾਵਾ ਨੇ ਸਪੈਸ਼ਲ ਪੋਸਟ ਪਾ ਕੇ ਸ਼ਹਿਨਾਜ਼ ਨੂੰ ਵਧਾਈ ਦਿੱਤੀ
ਇਸ ਦੇ ਨਾਲ ਹੀ ਗੁਰੂ ਨੇ ਇਹ ਵੀ ਕਿਹਾ ਕਿ ਲੱਗਦਾ ਹੈ ਕਿ ਗਾਇਕੀ ਦੇ ਖੇਤਰ ਵਿਚ ਉਨ੍ਹਾਂ ਦੇ ਸਾਹਮਣੇ ਇੱਕ ਵਿਰੋਧੀ ਖੜਾ ਹੈ।
ਇਹ ਪੋਸਟ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਸ਼ੇਅਰ ਕੀਤੀ ਸੀ।
ਦੂਜੇ ਪਾਸੇ ਸ਼ਹਿਨਾਜ਼ ਵੀ ਗੁਰੂ ਦੀ ਪੋਸਟ ‘ਤੇ ਰਿਪਲਾਈ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ
ਸ਼ਹਿਨਾਜ਼ ਨੇ ਰੋਮਾਂਟਿਕ ਅੰਦਾਜ਼ ਵਿੱਚ ਗੁਰੂ ਦੇ ਮੈਸੇਜ ਦਾ ਰਿਪਲਾਈ ਕੀਤਾ।
ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਲਿਖਿਆ, “ਸੋ ਸਵੀਟ। ਨਹੀਂ ਗੁਰੂ ਤੂੰ ਮੇਰਾ ਕੰਪੀਟਿਸ਼ਨ ਨਹੀਂ ਹੈ, ਤੂੰ ਮੇਰੀ ਫੈਮਿਲੀ ਹੈ।”
ਸ਼ਹਿਨਾਜ਼ ਦਾ ਇਸ ਤਰ੍ਹਾਂ ਦਾ ਰਿਪਲਾਈ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦੇ ਰਿਹਾ ਹੈ ਕਿ ਕੀ ਸ਼ਹਿਨਾਜ਼ ਤੇ ਗੁਰੂ ਵਿਚਾਲੇ ਦੋਸਤੀ ਨਾਲੋਂ ਜ਼ਿਆਦਾ ਕੋਈ ਰਿਸ਼ਤਾ ਹੈ ਜਾਂ ਫਿਰ ਇੱਕ ਖੂਬਸੂਰਤ ਰਿਸ਼ਤੇ ਦੀ ਸ਼ੁਰੂਆਤ ਹੋ ਰਹੀ ਹੈ?
ਦਸ ਦਈਏ ਕਿ ਗੁਰੂ ਤੇ ਸ਼ਹਿਨਾਜ਼ ਦੀ ਕਹਾਣੀ ਇੱਕ ਦੂਜੇ ਤੋਂ ਜ਼ਿਆਦਾ ਵੱਖ ਨਹੀਂ ਹੈ
ਦੋਵਾਂ ਨੇ ਆਪਣੇ ਕਰੀਅਰ ਬਣਾਉਣ ਲਈ ਆਪਣਾ ਘਰ ਛੱਡਿਆ ਸੀ। ਦੋਵੇਂ ਹੀ ਆਪੋ ਆਪਣੇ ਖੇਤਰ ‘ਚ ਬਹੁਤ ਜ਼ਿਆਦਾ ਸਫਲ ਹਨ। ਦੋਵੇਂ ਹੀ ਜਲਦ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ।