ਧੁੰਨੀ ਵਿੱਚ ਤੇਲ ਲਗਾਉਣ ਦੀ ਪ੍ਰਥਾ ਪੁਰਾਣੇ ਆਯੁਰਵੈਦਕ ਅਤੇ ਪਰੰਪਰਾਗਤ ਇਲਾਜਾਂ ਦਾ ਹਿੱਸਾ ਹੈ।

ਇਹ ਨਾ ਸਿਰਫ ਸਰੀਰਕ ਸਿਹਤ ਨੂੰ ਵਧਾਉਂਦਾ ਹੈ, ਸਗੋਂ ਮਾਨਸਿਕ ਸ਼ਾਂਤੀ ਅਤੇ ਤਾਕਤ ਵੀ ਪ੍ਰਦਾਨ ਕਰਦਾ ਹੈ। ਖਾਸ ਤੌਰ 'ਤੇ ਸਰਸੋਂ, ਨਾਰੀਅਲ ਜਾਂ ਤਿਲ ਦੇ ਤੇਲ ਦੀ ਵਰਤੋਂ ਇਸ ਲਈ ਆਮ ਹੈ।

ਖੂਨ ਦਾ ਸੰਚਾਰ ਸੁਧਾਰਦਾ ਹੈ: ਧੁੰਨੀ 'ਚ ਤੇਲ ਦੀ ਮਾਲਸ਼ ਨਾਲ ਸਥਾਨਕ ਖੂਨ ਦਾ ਪ੍ਰਵਾਹ ਵਧਦਾ ਹੈ, ਜੋ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।

ਚਮੜੀ ਨੂੰ ਨਮੀ ਦੇਵੇ – ਸੁੱਕੀ ਚਮੜੀ ਨੂੰ ਨਰਮ ਤੇ ਹਾਈਡ੍ਰੇਟ ਰੱਖੇ।

ਚਮੜੀ ਨੂੰ ਨਮੀ ਦੇਵੇ – ਸੁੱਕੀ ਚਮੜੀ ਨੂੰ ਨਰਮ ਤੇ ਹਾਈਡ੍ਰੇਟ ਰੱਖੇ।

ਨਾਭੀ ਜਾਂ ਧੁੰਨੀ ‘ਤੇ ਤੇਲ ਲਗਾਉਣਾ ਸਹੀ ਪਾਚਨ ਨੂੰ ਬਣਾਈ ਰੱਖਣ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਬਚਣ ਦਾ ਇੱਕ ਸਿਹਤਮੰਦ ਤਰੀਕਾ ਹੈ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬੀਮਾਰੀਆਂ ਅਤੇ ਇਨਫੈਕਸ਼ਨ ਨਾ ਹੋਣ ਤਾਂ ਇਮਿਊਨਿਟੀ ਵਧਾਉਣ ਲਈ ਨਾਭੀ ਜਾਂ ਧੁੰਨੀ ‘ਚ ਤੇਲ ਲਗਾਓ।

ਜੇਕਰ ਤੁਹਾਨੂੰ ਮਾਹਵਾਰੀ ਦੇ ਦੌਰਾਨ ਪੇਟ ਦਰਦ, ਕੜਵੱਲ, ਪ੍ਰੀਮੇਨਸਟਰੂਅਲ ਸਿੰਡਰੋਮ ਦੇ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਸੀਂ ਧੁੰਨੀ 'ਚ ਤੇਲ ਲਗਾ ਸਕਦੇ ਹੋ।

ਪੇਟ ਦਰਦ ਹੋਣ ‘ਤੇ ਪੁਦੀਨੇ ਦਾ ਤੇਲ ਲਗਾਓ। ਮਾਸਪੇਸ਼ੀਆਂ ਨੂੰ ਆਰਾਮ ਦੇਣ ਦੇ ਨਾਲ-ਨਾਲ ਇਹ ਸੋਜ ਨੂੰ ਵੀ ਘੱਟ ਕਰਦਾ ਹੈ।

ਅੱਜਕਲ ਜ਼ਿਆਦਾਤਰ ਲੋਕਾਂ ‘ਚ ਤਣਾਅ ਅਤੇ ਚਿੰਤਾ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਜੇਕਰ ਤੁਹਾਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਤਾਂ ਕੁਝ ਦਿਨਾਂ ਤੱਕ ਨਾਭੀ ਜਾਂ ਧੁੰਨੀ ‘ਚ ਤੇਲ ਲਗਾਓ।

ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਅਜਿਹਾ ਕਰਦੇ ਹੋ ਤਾਂ ਤੁਹਾਡੀ ਨੀਂਦ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ। ਇਸ ਦੇ ਲਈ ਨਾਰੀਅਲ ਦਾ ਤੇਲ ਲਗਾਓ। ਇਸ ਨਾਲ ਤੁਸੀਂ ਆਰਾਮ ਮਹਿਸੂਸ ਕਰੋਗੇ।

ਧੁੰਨੀ ‘ਚ ਤੇਲ ਲਗਾਉਣ ਨਾਲ ਪ੍ਰਜਨਨ ਸਿਹਤ ਵਧਦੀ ਹੈ। ਇਸ ਦੇ ਲਈ ਤੁਸੀਂ ਨਾਰੀਅਲ ਦਾ ਤੇਲ ਲਗਾਓ। ਇਹ ਬੱਚੇਦਾਨੀ ਨੂੰ ਮਜ਼ਬੂਤ ​​ਬਣਾਉਂਦਾ ਹੈ।

ਇਹ ਵਿਧੀ ਸੋਜ ਦੀ ਸਮੱਸਿਆ ਨੂੰ ਘੱਟ ਕਰ ਸਕਦੀ ਹੈ। ਜੋੜਾਂ ਵਿੱਚ ਸੋਜ ਹੋਵੇ ਤਾਂ ਧੁੰਨੀ ਵਿੱਚ ਤਿਲ ਦਾ ਤੇਲ ਲਗਾਓ, ਇਸ ਨਾਲ ਲਾਭ ਮਿਲੇਗਾ।