ਤੁਲਸੀ ਵਾਲੀ ਚਾਹ ਸਰਦੀਆਂ ਦੇ ਮੌਸਮ ਵਿੱਚ ਸਿਹਤ ਲਈ ਵਰਦਾਨ ਹੈ। ਤੁਲਸੀ ਵਿੱਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦੇ ਹਨ ਤੇ ਠੰਢ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਰੋਜ਼ਾਨਾ ਤੁਲਸੀ ਦੀ ਚਾਹ ਪੀਣ ਨਾਲ ਗਲੇ ਦੀ ਖਰਾਸ਼, ਖੰਘ ਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਇਹ ਮਨ ਨੂੰ ਸ਼ਾਂਤੀ ਦਿੰਦੀ ਹੈ, ਸਟ੍ਰੈੱਸ ਘਟਾਉਂਦੀ ਹੈ ਤੇ ਸਰੀਰ ਨੂੰ ਅੰਦਰੋਂ ਗਰਮੀ ਪ੍ਰਦਾਨ ਕਰਦੀ ਹੈ।

ਇਮਿਊਨਿਟੀ ਵਧਾਉਂਦੀ ਹੈ: ਐਂਟੀਆਕਸੀਡੈਂਟਸ ਨਾਲ ਬਿਮਾਰੀਆਂ ਤੋਂ ਲੜਨ ਵਾਲੀ ਸਮਰੱਥਾ ਵਧਾਉਂਦੀ ਹੈ।

ਸਰਦੀ-ਖੰਘ ਤੋਂ ਰਾਹਤ ਦਿੰਦੀ ਹੈ। ਐਂਟੀ-ਵਾਇਰਲ ਗੁਣਾਂ ਨਾਲ ਇਨਫੈਕਸ਼ਨਾਂ ਨੂੰ ਰੋਕਦੀ ਹੈ ਅਤੇ ਖੰਘ ਨੂੰ ਘਟਾਉਂਦੀ ਹੈ। ਗਲੇ ਦੀ ਖਰਾਸ਼ ਤੇ ਦਰਦ ਘਟਾਉਂਦੀ ਹੈ।

ਤਣਾਅ ਘਟਾਉਂਦੀ ਹੈ: ਅਡਾਪਟੋਜੈਨਿਕ ਗੁਣਾਂ ਨਾਲ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਕੰਟਰੋਲ ਕਰਦੀ ਹੈ।

ਪਾਚਨ ਸੁਧਾਰਦੀ ਹੈ: ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਰਾਹਤ ਦਿੰਦੀ ਹੈ।

ਬਦਨ ਨੂੰ ਗਰਮ ਰੱਖਦੀ ਹੈ: ਅੰਦਰੂਨੀ ਗਰਮੀ ਪੈਦਾ ਕਰਕੇ ਠੰਡ ਨਾਲ ਜੁੜੀ ਠੰਢ ਤੋਂ ਬਚਾਉਂਦੀ ਹੈ।

ਸੋਜ਼ਸ਼ ਘਟਾਉਂਦੀ ਹੈ: ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਜੋੜਾਂ ਦੇ ਦਰਦ ਅਤੇ ਸੋਜ਼ ਨੂੰ ਕੰਟਰੋਲ ਕਰਦੀ ਹੈ।

ਸਾਹ ਲੈਣ ਵਿੱਚ ਆਰਾਮ: ਹਵਾ ਦੇ ਰਾਹਾਂ ਨੂੰ ਖੋਲ੍ਹਦੀ ਹੈ ਅਤੇ ਸਾਹ ਲੈਣ ਨੂੰ ਆਸਾਨ ਬਣਾਉਂਦੀ ਹੈ।

ਚਮੜੀ ਨੂੰ ਸਿਹਤਮੰਦ ਬਣਾਉਂਦੀ ਹੈ: ਐਂਟੀ-ਏਜਿੰਗ ਅਤੇ ਐਂਟੀ-ਐਲਰਜੀ ਗੁਣਾਂ ਨਾਲ ਚਮੜੀ ਨੂੰ ਚਮਕਦਾਰ ਰੱਖਦੀ ਹੈ।

ਹਾਰਟ ਹੈਲਥ ਲਈ ਚੰਗੀ: ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਨਿਯੰਤਰਿਤ ਕਰਕੇ ਦਿਲ ਨੂੰ ਮਜ਼ਬੂਤ ਬਣਾਉਂਦੀ ਹੈ।