ਸਰਦੀ ਦਾ ਮੌਸਮ ਆਉਂਦੇ ਹੀ ਮੰਡੀਆਂ ਹਰੀਆਂ ਸਬਜ਼ੀਆਂ ਨਾਲ ਭਰ ਜਾਂਦੀਆਂ ਹਨ। ਇਨ੍ਹਾਂ ਹਰੀਆਂ ਸਬਜ਼ੀਆਂ 'ਚੋਂ ਪਾਲਕ ਨੂੰ ਸਭ ਤੋਂ ਖਾਸ ਮੰਨਿਆ ਜਾਂਦਾ ਹੈ।



ਪਾਲਕ ਨਾ ਸਿਰਫ਼ ਸਵਾਦ 'ਚ ਸ਼ਾਨਦਾਰ ਹੈ, ਸਗੋਂ ਸਿਹਤ ਲਈ ਵੀ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ।



ਜੇਕਰ ਤੁਹਾਨੂੰ ਗਾਰਡਨਿੰਗ ਪਸੰਦ ਹੈ ਤਾਂ ਤੁਸੀਂ ਬਹੁਤ ਘੱਟ ਜਗ੍ਹਾ ਵਿੱਚ ਵੀ ਪਾਲਕ ਨੂੰ ਘਰ ਦੇ ਵਿੱਚ ਹੀ ਉੱਗਾ ਸਕਦੇ ਹੋ।



ਪਾਲਕ 'ਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਏ, ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।



ਇਸ ਲਈ ਜੇ ਅਸੀਂ ਸਰਦੀਆਂ ਵਿੱਚ ਪਾਲਕ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਾਂ ਤਾਂ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।



ਸਰਦੀਆਂ 'ਚ ਜ਼ਿਆਦਾਤਰ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ



ਅਜਿਹੇ 'ਚ ਪਾਲਕ 'ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਇਸ ਦੇ ਸੇਵਨ ਸਰੀਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ।

ਪਾਲਕ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ 'ਚ ਮਦਦ ਕਰਦੇ ਹਨ।



ਠੰਢ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ 'ਚ ਪਾਲਕ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦੀ ਹੈ।



ਪਾਲਕ 'ਚ ਆਇਰਨ ਪਾਇਆ ਜਾਂਦਾ ਹੈ, ਜੋ ਖੂਨ ਬਣਾਉਣ 'ਚ ਮਦਦ ਕਰਦਾ ਹੈ।

ਪਾਲਕ 'ਚ ਆਇਰਨ ਪਾਇਆ ਜਾਂਦਾ ਹੈ, ਜੋ ਖੂਨ ਬਣਾਉਣ 'ਚ ਮਦਦ ਕਰਦਾ ਹੈ।