ਭਾਰਤੀ ਸੂਬਿਆਂ, ਖ਼ਾਸ ਕਰਕੇ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਦੁਖਦਾਈ ਖ਼ਬਰ ਆਈ ਹੈ।

ਕੋਲਡਰਿਫ ਖੰਘ ਦੀ ਦਵਾਈ ਪੀਣ ਨਾਲ ਮੱਧ ਪ੍ਰਦੇਸ਼ ਵਿੱਚ 16 ਅਤੇ ਰਾਜਸਥਾਨ ਵਿੱਚ 4 ਬੱਚਿਆਂ ਦੀ ਮੌਤ ਹੋ ਗਈ।

ਇਸ ਦਵਾਈ ਵਿੱਚ ਮੌਜੂਦ ਖਤਰਨਾਕ ਰਸਾਇਣ ਡਾਈਥਾਈਲੀਨ ਗਲਾਈਕੋਲ (DEG) ਨੂੰ ਇਹ ਮੌਤਾਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਜਾਂਚਾਂ ਤੋਂ ਪਤਾ ਲੱਗਾ ਹੈ ਕਿ ਬੱਚਿਆਂ ਨੂੰ ਦਿੱਤੇ ਜਾਣ ਵਾਲੀ ਖੰਘ ਦੀ ਦਵਾਈ 'ਚ DEG ਦੀ ਬਹੁਤ ਜ਼ਿਆਦਾ ਮਾਤਰਾ 48.6% ਤੱਕ ਹੁੰਦੀ ਹੈ।

ਜਦੋਂ ਡੀਈਜੀ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਹੌਲੀ-ਹੌਲੀ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ।

ਗੁਰਦਿਆਂ ਅਤੇ ਜਿਗਰ ਲਈ ਖ਼ਤਰਾ: ਇਹ ਰਸਾਇਣ ਸਰੀਰ ਵਿੱਚ ਇਕੱਠਾ ਹੁੰਦਾ ਹੈ ਅਤੇ ਗੁਰਦਿਆਂ ਅਤੇ ਜਿਗਰ ਦੀ ਸਿਹਤ 'ਤੇ ਗੰਭੀਰ ਮਾੜਾ ਪ੍ਰਭਾਵ ਪਾਉਂਦਾ ਹੈ।

ਇਹ ਜਿਗਰ ਅਤੇ ਗੁਰਦੇ ਫੇਲ੍ਹ ਹੋਣ ਦੇ ਜੋਖਮ ਨੂੰ ਬਹੁਤ ਵਧਾਉਂਦਾ ਹੈ, ਜਿਸ ਨਾਲ ਅੰਤ ਵਿੱਚ ਮੌਤ ਹੋ ਜਾਂਦੀ ਹੈ।

ਬੱਚਿਆਂ 'ਚ ਮੁੱਖ ਲੱਛਣ: ਬੱਚਿਆਂ ਨੂੰ ਖੰਘ ਦੌਰਾਨ ਵਾਰ-ਵਾਰ ਉਲਟੀਆਂ, ਦਸਤ, ਪਿਸ਼ਾਬ ਘੱਟ ਹੋਣਾ, ਸਾਹ ਲੈਣ ਵਿੱਚ ਮੁਸ਼ਕਲ, ਉਲਝਣ ਜਾਂ ਬੇਹੋਸ਼ੀ ਹੋ ਸਕਦੀ ਹੈ।

ਗੰਭੀਰ ਹਾਲਤ ਵਿੱਚ ਗੁਰਦੇ ਫੇਲ੍ਹ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ। ਮਾਪਿਆਂ ਨੂੰ ਇਹ ਚਿੰਨ੍ਹ ਦੇਖ ਕੇ ਸਾਵਧਾਨ ਰਹਿਣਾ ਚਾਹੀਦਾ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 'ਕੋਲਡ੍ਰਿਫ' (Coldrif) ਨਾਂ ਦੀ ਇਸ ਖੰਘ ਦੀ ਦਵਾਈ ਨੂੰ ਪੰਜਾਬ ਵਿੱਚ ਤੁਰੰਤ ਪ੍ਰਭਾਵ ਨਾਲ ਬੈਨ ਕਰ ਦਿੱਤਾ ਗਿਆ ਹੈ।

ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਾਵਧਾਨੀ ਵਜੋਂ ਲਿਆ ਗਿਆ ਹੈ।