ਕੀ ਹੈ ਡਿੰਗਾ-ਡਿੰਗਾ ਬਿਮਾਰੀ?
ਡਿੰਗਾ-ਡਿੰਗਾ ਨਾਮ ਦੀ ਇੱਕ ਬਿਮਾਰੀ ਸਾਹਮਣੇ ਆਈ ਹੈ
ਡਿੰਗਾ ਡਿੰਗਾ ਮਤਲਬ ਹਿਲਦਿਆਂ-ਜੁਲਦਿਆਂ ਡਾਂਸ ਕਰਨਾ ਹੈ
ਆਓ ਜਾਣਦੇ ਹਾਂ ਕੀ ਹੈ ਡਿੰਗਾ-ਡਿੰਗਾ ਬਿਮਾਰੀ
ਡਿੰਗਾ-ਡਿੰਗਾ ਨਾਮ ਦੀ ਬਿਮਾਰੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ
ਇਹ ਬਿਮਾਰੀ ਅਫਰੀਕਾ ਦੇ ਯੁਗਾਂਡਾ ਦੇ ਬੁੰਦੀਬੁਗਯੋ ਜ਼ਿਲ੍ਹੇ ਵਿੱਚ ਸੈਂਕੜੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ
ਇਹ ਬਿਮਾਰੀ ਕੁੜੀਆਂ ਅਤੇ ਔਰਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ
ਇਸ ਨਾਲ ਸਾਡੇ ਸਰੀਰ ਵਿੱਚ ਕੰਬਣੀ, ਬੁਖਾਰ ਅਤੇ ਕਮਜ਼ੋਰੀ ਵਰਗੇ ਲੱਛਣ ਨਜ਼ਰ ਆਉਂਦੇ ਹਨ
ਸਰੀਰ ਦੇ ਜ਼ਿਆਦਾ ਕੰਬਣ ਕਰਕੇ ਇਸ ਬਿਮਾਰੀ ਦਾ ਮਰੀਜ਼ ਕਾਫੀ ਹਿਲਦਾ ਰਹਿੰਦਾ ਹੈ
ਬੁੰਦੀਬੁਗਯੋ ਵਿੱਚ ਹੁਣ ਤੱਕ ਕਰੀਬ 300 ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲਾਂਕਿ ਇਸ ਬਿਮਾਰੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ