ਆਯੁਰਵੇਦ ’ਚ ਵੀ ਸਰੋਂ ਦੇ ਤੇਲ ਨੂੰ ਇਕ ਉੱਤਮ ਔਸ਼ਧੀ ਮੰਨਿਆ ਗਿਆ ਹੈ। ਚਾਹੇ ਗੱਲ ਹੋਵੇ ਸਕਿੱਨ ਦੀ ਦੇਖਭਾਲ ਦੀ, ਵਾਲਾਂ ਦੀ ਮਸਾਜ ਦੀ ਜਾਂ ਦਿਲ ਦੀ ਸਿਹਤ ਦੀ, ਇਹ ਤੇਲ ਹਰ ਤਰ੍ਹਾਂ ਦੀ ਦੇਖਭਾਲ ’ਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ।

ਆਓ ਜਾਣੀਏ ਸਰੋਂ ਦੇ ਤੇਲ ਦੇ ਕੁਝ ਚਮਤਕਾਰੀ ਫਾਇਦੇ ਜੋ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਕੰਮ ਆ ਸਕਦੇ ਹਨ।



ਸਰੋਂ ਦੇ ਤੇਲ ’ਚ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਹੁੰਦੇ ਹਨ ਜੋ ਕੋਲੈਸਟ੍ਰੋਲ ਨੂੰ ਕੰਟ੍ਰੋਲ ਰੱਖਣ ’ਚ ਮਦਦ ਕਰਦੇ ਹਨ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ।

ਇਹ ਤੇਲ ਸਿਰ 'ਤੇ ਮਸਾਜ ਕਰਨ ਨਾਲ ਖੂਨ ਦੀ ਰਫਤਾਰ ਤੇਜ਼ ਹੁੰਦੀ ਹੈ, ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਡੈਂਡਰਫ ਤੋਂ ਰਾਹਤ ਮਿਲਦੀ ਹੈ।

ਸਰੋਂ ਦਾ ਤੇਲ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਕਿਨ ਨੂੰ ਰੋਗਾਂ ਤੋਂ ਬਚਾਉਂਦਾ ਹੈ।

ਗਰਮ ਸਰੋਂ ਦਾ ਤੇਲ ਛਾਤੀ 'ਤੇ ਮਸਾਜ ਕਰਕੇ ਜਾਂ ਭਾਫ਼ ਲੈਣ ਰਾਹੀਂ ਜ਼ੁਕਾਮ ਤੇ ਖੰਘ ਤੋਂ ਰਾਹਤ ਮਿਲਦੀ ਹੈ। ਇਹ ਤੇਲ ਨੱਕ ਖੁੱਲ੍ਹਣ ’ਚ ਵੀ ਮਦਦ ਕਰਦਾ ਹੈ।



ਸਰੋਂ ਦੇ ਤੇਲ ’ਚ ਮੌਜੂਦ ਕੁਝ ਖਾਸ ਤੱਤ ਮੌਜੂਦ ਹੁੰਦੇ ਹਨ ਜੋ ਹਾਜ਼ਮੇ ਨੂੰ ਤੇਜ਼ ਕਰਦੇ ਹਨ ਅਤੇ ਪੇਟ ਸਬੰਧੀ ਸਮੱਸਿਆਵਾਂ ਨੂੰ ਘਟਾਉਂਦੇ ਹਨ।

ਇਸ ਦੇ ਐਂਟੀ-ਸੈਪਟਿਕ ਗੁਣ ਘਾਓ ਭਰਨ, ਇਨਫੈਕਸ਼ਨ ਰੋਕਣ ਅਤੇ ਸਕਿੱਨ ਦੀਆਂ ਸਮੱਸਿਆਵਾਂ ਤੋਂ ਰਾਖੀ ਕਰਦੇ ਹਨ।

ਸਰੋਂ ਦੇ ਤੇਲ ਨਾਲ ਮਸਾਜ ਕਰਨ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ

ਸਰੋਂ ਦੇ ਤੇਲ ਨਾਲ ਮਸਾਜ ਕਰਨ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ

ਹੱਡੀਆਂ ਮਜ਼ਬੂਤ ਬਣਦੀਆਂ ਹਨ ਅਤੇ ਬੱਚਿਆਂ ਦੀ ਵਾਧੂ ਦੇ ਰਾਹ ’ਚ ਮਦਦ ਮਿਲਦੀ ਹੈ।