ਜਦੋਂ ਕਿਸੇ ਵਿਅਕਤੀ ਨੂੰ ਸਮੇਂ 'ਤੇ ਖਾਣ ਦੀ ਇੱਛਾ ਨਹੀਂ ਹੁੰਦੀ ਜਾਂ ਖਾਣਾ ਵੇਖ ਕੇ ਵੀ ਮਨ ਨਾ ਕਰੇ, ਤਾਂ ਇਹ ਸਮੱਸਿਆ ਹੌਲੀ-ਹੌਲੀ ਸਰੀਰਕ ਕਮਜ਼ੋਰੀ, ਭਾਰ ਘੱਟਣ ਅਤੇ ਪੋਸ਼ਣ ਦੀ ਘਾਟ ਵੱਲ ਲੈ ਜਾ ਸਕਦੀ ਹੈ।

ਇਸ ਲਈ ਭੁੱਖ ਨਾ ਲੱਗਣ ਦੇ ਕਾਰਨ ਸਮਝਣਾ ਅਤੇ ਉਨ੍ਹਾਂ ਦਾ ਉਚਿਤ ਇਲਾਜ ਕਰਨਾ ਬਹੁਤ ਜ਼ਰੂਰੀ ਹੈ।

ਕੁੱਝ ਬਿਮਾਰੀਆਂ ਦੇ ਵਿੱਚ ਵੀ ਭੁੱਖ ਘੱਟ ਹੋ ਜਾਂਦੀ ਹੈ, ਜਿਵੇਂ ਕਿ ਜ਼ਿਕਾਮ, ਬੁਖਾਰ, ਹਾਈਪੋਥਾਇਰਾਇਡਿਜ਼ਮ, ਕੈਂਸਰ, ਲਿਵਰ ਜਾਂ ਕਿਡਨੀ ਦੀ ਬਿਮਾਰੀ।

ਪਾਚਨ ਤੰਤਰ ’ਚ ਗੜਬੜੀ ਹੋਣਾ ਜਿਵੇਂ ਕਿ ਗੈਸ, ਅਮਲਤਾਸ਼, ਐਸੀਡੀਟੀ ਆਦਿ ਵੀ ਭੁੱਖ ਘੱਟ ਲੱਗਣ ਦੇ ਕਾਰਨ ਹੋ ਸਕਦੇ।

ਚਿੰਤਾ, ਉਦਾਸੀ ਜਾਂ ਡਿਪਰੈਸ਼ਨ ਵਿਚਾਲੇ ਵਿਅਕਤੀ ਅਕਸਰ ਭੁੱਖ ਖੋ ਬੈਠਦਾ ਹੈ।

ਕੁਝ ਐਂਟੀਬਾਇਓਟਿਕਸ ਜਾਂ ਡਿਪਰੈਸ਼ਨ ਦੀਆਂ ਦਵਾਈਆਂ ਭੁੱਖ ਘਟਾ ਸਕਦੀਆਂ ਹਨ।

ਹਾਰਮੋਨਲ ਬਦਲਾਅ, ਖਾਸ ਕਰਕੇ ਔਰਤਾਂ ’ਚ ਮਾਸਿਕ ਧਰਮ ਜਾਂ ਮੈਨੋਪੌਜ਼ ਸਮੇਂ ਵੀ ਭੁੱਖ ਘੱਟ ਲੱਗਦੀ ਹੈ।

ਮੈਗਨੀਸ਼ੀਅਮ ਜਾਂ ਕੈਲਸ਼ੀਅਮ ਦੀ ਕਮੀ ਵੀ ਇੱਕ ਕਾਰਨ ਹੋ ਸਕਦਾ ਹੈ।

ਕਈ ਵਾਰ ਜ਼ਿਆਦਾ ਸਮੇਂ ਤੱਕ ਫਾਸਟਿੰਗ ਕਰਨਾ ਵੀ ਭੁੱਖ ਦੀ ਭਾਵਨਾ ਕੁਝ ਸਮੇਂ ਲਈ ਮਰ ਜਾਂਦੀ ਹੈ।

ਕਈ ਵਾਰ ਜ਼ਿਆਦਾ ਸਮੇਂ ਤੱਕ ਫਾਸਟਿੰਗ ਕਰਨਾ ਵੀ ਭੁੱਖ ਦੀ ਭਾਵਨਾ ਕੁਝ ਸਮੇਂ ਲਈ ਮਰ ਜਾਂਦੀ ਹੈ।

ਬਜ਼ੁਰਗ ਅਵਸਥਾ ਦੇ ਵਿੱਚ ਭੁੱਖ ਘੱਟ ਜਾਂਦੀ ਹੈ। ਉਮਰ ਵਧਣ ਨਾਲ ਸਰੀਰ ਦੀ ਭੁੱਖ ਘਟਣੀ ਆਮ ਗੱਲ ਹੈ।