ਦੰਦਾਂ 'ਚ ਕੀੜਾ ਲੱਗਣ ਦੇ ਕਈ ਕਾਰਨ ਹੁੰਦੇ ਹਨ।



ਇਨ੍ਹਾਂ 'ਚੋਂ ਇਕ ਕਾਰਨ ਇਹ ਵੀ ਹੈ ਕਿ ਜੇਕਰ ਰਾਤ ਨੂੰ ਤੁਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹੋ ਅਤੇ ਬਰੱਸ਼ ਕਰਕੇ ਨਹੀਂ ਸੌਂਦੇ ਤਾਂ ਦੰਦਾਂ 'ਚ ਕੀੜਾ ਲੱਗ ਜਾਂਦਾ ਹੈ।

ਇਹ ਕੁੱਝ ਉਪਾਅ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾ ਸਕਦੇ ਹੋ।

ਮਾਊਥਵਾਸ਼ ਦੇ ਉਪਯੋਗ ਨਾਲ ਮੂੰਹ 'ਚ ਜੰਮੇ ਬੈਕਟੀਰੀਆ ਨੂੰ ਹਟਾਇਆ ਜਾ ਸਕਦਾ ਹੈ। ਇਸ ਨਾਲ ਮੂੰਹ ਦੀ ਬਦਬੂ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ।

ਹਮੇਸ਼ਾਂ ਮਾਊਥਵਾਸ਼ ਜ਼ਰੂਰ ਰੱਖੋ ਅਤੇ ਜਦੋਂ ਵੀ ਮਿੱਠਾ ਖਾਓ ਤਾਂ ਇਸ ਦੀ ਵਰਤੋਂ ਜ਼ਰੂਰ ਕਰੋ।



ਜੇਕਰ ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਣਾ ਹੈ ਤਾਂ ਸੌਣ ਤੋਂ ਪਹਿਲਾਂ ਬਰੱਸ਼ ਜ਼ਰੂਰ ਕਰੋ। ਰੋਜ਼ਾਨਾ ਬ੍ਰਸ਼ਿੰਗ ਅਤੇ ਫਲਾਸਿੰਗ ਕਰਨਾ ਮਹੱਤਵਪੂਰਨ ਹੈ।



ਇਸ ਨਾਲ ਦੰਦਾਂ 'ਚ ਜੰਮੇ ਹੋਏ ਬੈਕਟੀਰੀਆ ਨੂੰ ਹਟਾਇਆ ਜਾ ਸਕਦਾ ਹੈ। ਸੌਣ ਤੋਂ ਪਹਿਲਾਂ ਆਪਣੇ ਦੰਦਾਂ ਨੂੰ ਸਾਫ਼ ਕਰੋ ਤਾਂ ਜੋ ਇਸ ਸਮੱਸਿਆ ਤੋਂ ਦੰਦਾਂ ਨੂੰ ਬਚਾਇਆ ਜਾ ਸਕਦਾ ਹੈ।



ਦੰਦਾਂ ਦੀ ਜਾਂਚ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਤੁਹਾਡੇ ਦੰਦ 'ਚ ਕੋਈ ਪਰੇਸ਼ਾਨੀ ਸ਼ੁਰੂ ਹੁੰਦੀ ਹੈ ਤਾਂ ਤੁਹਾਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ। ਇਸ ਕਾਰਨ ਤੁਸੀਂ ਆਪਣੇ ਦੰਦਾਂ ਲਈ ਬਿਹਤਰ ਇਲਾਜ ਲੈ ਸਕਦੇ ਹੋ।

ਜੇਕਰ ਰੋਜ਼ਾਨਾ ਤੁਸੀਂ ਇਕ ਲੌਂਗ ਚਬਾ ਲਓ ਤਾਂ ਤੁਹਾਡੇ ਦੰਦ ਮਜ਼ਬੂਤ ਹੁੰਦੇ ਹਨ ਅਤੇ ਦੰਦਾਂ 'ਚ ਕੀੜਾ ਵੀ ਨਹੀਂ ਲੱਗਦਾ।

ਸਮੇਂ ਸਿਰ ਦੰਦਾ ਦੇ ਡਾਕਟਰ ਕੋਲੋਂ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਇਸ ਨਾਲ ਦੰਦਾਂ 'ਚ ਕੀੜਾ ਜਾਂ ਹੋਰ ਸਮੱਸਿਆਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕਦਾ ਹੈ।