ਸਰਦੀਆਂ ’ਚ ਗੁੜ ਖਾਣ ਨਾਲ ਗਜ਼ਬ ਫਾਇਦੇ ਮਿਲਦੇ ਹਨ।

ਸਰਦੀਆਂ ’ਚ ਗੁੜ ਖਾਣ ਨਾਲ ਗਜ਼ਬ ਫਾਇਦੇ ਮਿਲਦੇ ਹਨ।

ਆਓ ਜਾਣਦੇ ਹਾਂ ਇਸ ਦੇ ਸੇਵਨ ਕਰਨ ਦਾ ਸਹੀ ਤਰੀਕਾ ਕੀ ਹੈ। ਇਸ ਦਾ ਸੇਵਨ ਸਰੀਰ ਨੂੰ ਗਰਮੀ, ਤਾਕਤ ਅਤੇ ਰੋਗ-ਰੋਧਕ ਸ਼ਕਤੀ ਵੀ ਪ੍ਰਦਾਨ ਕਰਦਾ ਹੈ।

ਖਾਣ ਦੇ ਤੁਰੰਤ ਬਾਅਦ ਇੱਕ ਛੋਟਾ ਟੁੱਕੜਾ ਗੁੜ ਖਾਣ ਨਾਲ ਖਾਣੇ ਨੂੰ ਪਚਾਉਣ ’ਚ ਮਦਦ ਮਿਲਦੀ ਹੈ।



ਇਹ ਪੇਟ ’ਚ ਅਮਲੀ ਦੇ ਪੱਧਰ ਨੂੰ ਵਧਾਉਂਦਾ ਹੈ, ਜਿਸ ਨਾਲ ਭਾਰੀ ਭੋਜਨ ਦੇ ਬਾਅਦ ਭਾਰ ਮਹਿਸੂਸ ਨਹੀਂ ਹੁੰਦਾ



ਇਕ ਛੋਟਾ ਟੁੱਕੜਾ ਗੁੜ ਦਾ ਗਰਮ ਪਾਣੀ ’ਚ ਘੋਲ ਕੇ ਪੀਣ ਨਾਲ ਸਰੀਰ ਡਿਟੌਕਸ ਹੁੰਦਾ ਹੈ।



ਇਹ ਪਾਚਨ ਪ੍ਰਣਾਲੀ ਸੁਧਾਰਦਾ ਹੈ ਅਤੇ ਸਵੇਰੇ ਤੁਸੀਂ ਤਰੋਤਾਜ਼ ਮਹਿਸੂਸ ਕਰਦੇ ਹੋ।



ਤਿੱਲ ਤੇ ਗੁੜ ਦਾ ਲੱਡੂ ਸਰਦੀਆਂ ’ਚ ਇੱਕ ਸੁਪਰਫੂਡ ਹੈ। ਇਹ ਸਰੀਰ ਨੂੰ ਤਾਪਮਾਨ ਦਿੰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ।



ਤਿੱਲ ਅਤੇ ਗੁੜ ਦਾ ਮਿਸ਼ਰਣ ਕੈਲਸ਼ੀਅਮ ਅਤੇ ਲੋਹੇ ਦਾ ਵਧੀਆ ਸਰੋਤ ਹੈ।



ਗਰਮ ਦੁੱਧ ’ਚ ਗੁੜ ਘੋਲ ਕੇ ਪੀਣ ਨਾਲ ਸਰੀਰ ਨੂੰ ਰਾਤ ਦੇ ਸਮੇਂ ਗਰਮੀ ਅਤੇ ਤਾਕਤ ਮਿਲਦੀ ਹੈ



ਗੁੜ ਦੇ ਨਾਲ ਅਦਰਕ, ਅਤੇ ਦਾਲਚੀਨੀ ਵਾਲਾ ਕਾੜ੍ਹਾ ਵੀ ਤਿਆਰ ਕਰ ਸਕਦੇ ਹੋ। ਇਹ ਠੰਡ ਅਤੇ ਖੰਘ ਤੋਂ ਬਚਾਅ ’ਚ ਮਦਦਗਾਰ ਹੁੰਦਾ ਹੈ