ਜ਼ਿਆਦਾਤਰ ਲੋਕ ਦਿਨ ਵਿੱਚ ਦੋ ਵਾਰੀ ਟੂਥਬਰਸ਼ ਵਰਤਦੇ ਹਨ, ਸਵੇਰੇ ਅਤੇ ਰਾਤ ਨੂੰ। ਅਸੀਂ ਸੋਚਦੇ ਹਾਂ ਕਿ ਇਹ ਸਾਡੇ ਦੰਦ ਸਾਫ਼ ਅਤੇ ਸਿਹਤਮੰਦ ਰੱਖੇਗਾ, ਪਰ ਟੂਥਬਰਸ਼ ਖੁਦ ਕਈ ਬੈਕਟੀਰੀਆ, ਵਾਇਰਸ ਅਤੇ ਫੰਗਸ ਲਈ ਥਾਂ ਬਣ ਸਕਦਾ ਹੈ।

ਇਹ ਬੈਕਟੀਰੀਆ ਮੂੰਹ, ਹੱਥਾਂ ਅਤੇ ਬਾਥਰੂਮ ਦੇ ਵਾਤਾਵਰਣ ਤੋਂ ਟੂਥਬਰਸ਼ 'ਚ ਆ ਸਕਦੇ ਹਨ।

ਟੁੱਥਬਰਸ਼ 'ਤੇ ਕੀਟਾਣੂਆਂ ਦੇ ਤਿੰਨ ਮੁੱਖ ਸਰੋਤ ਹਨ: ਮੂੰਹ ਦੇ ਬੈਕਟੀਰੀਆ, ਹੱਥਾਂ ਅਤੇ ਚਮੜੀ ਤੋਂ ਲੱਗਣ ਵਾਲੇ ਕੀਟਾਣੂ, ਅਤੇ ਬਾਥਰੂਮ ਦੇ ਵਾਤਾਵਰਣ ਦੇ ਕੀਟਾਣੂ। ਕਈ ਵਾਰ ਨਵਾਂ ਟੁੱਥਬਰਸ਼ ਵੀ ਪਹਿਲਾਂ ਹੀ ਬੈਕਟੀਰੀਆ ਨਾਲ ਪ੍ਰਭਾਵਿਤ ਹੋ ਸਕਦਾ ਹੈ।

ਅਮਰੀਕਨ ਡੈਂਟਲ ਐਸੋਸੀਏਸ਼ਨ ਅਨੁਸਾਰ, ਟੁੱਥਬਰਸ਼ ਹਰ 3 ਮਹੀਨੇ ਬਦਲਣਾ ਚਾਹੀਦਾ ਹੈ।

ਜੇ ਬ੍ਰਿਸਟਲ ਖਰਾਬ ਹੋ ਜਾਣ, ਬਿਮਾਰ ਹੋਣ ਜਾਂ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਹੋਣ ਤੇ ਬੁਰਸ਼ ਨੂੰ ਜਲਦੀ ਬਦਲੋ। ਬੱਚਿਆਂ ਲਈ ਵੀ ਹਰ 6-8 ਹਫ਼ਤੇ ਬੁਰਸ਼ ਬਦਲਣਾ ਵਧੀਆ ਹੈ।

ਵਰਤੋਂ ਤੋਂ ਬਾਅਦ ਟੁੱਥਬਰਸ਼ ਨੂੰ ਸਾਫ਼ ਪਾਣੀ ਨਾਲ ਧੋਵੋ ਅਤੇ ਖੁੱਲ੍ਹੀ ਹਵਾ ਵਿੱਚ ਸੁਕਾਓ।

Published by: ABP Sanjha

ਬੁਰਸ਼ ਨੂੰ ਢੱਕੇ ਜਾਂ ਬੰਦ ਡੱਬੇ ਵਿੱਚ ਨਾ ਰੱਖੋ ਅਤੇ ਇੱਕ ਤੋਂ ਵੱਧ ਬੁਰਸ਼ਾਂ ਨੂੰ ਇੱਕ ਦੂਜੇ ਨਾਲ ਨਾ ਛੂਹਣ ਦਿਓ।

Published by: ABP Sanjha

ਟਾਇਲਟ ਤੋਂ ਘੱਟੋ-ਘੱਟ 2 ਮੀਟਰ ਦੂਰ ਰੱਖੋ।

ਹਫ਼ਤੇ ਵਿੱਚ 1-2 ਵਾਰ ਐਂਟੀਸੈਪਟਿਕ ਮਾਊਥਵਾਸ਼ ਜਾਂ 1% ਸਿਰਕੇ ਵਿੱਚ 5-10 ਮਿੰਟ ਭਿਓਂ ਦਿਓ।

ਮਾਈਕ੍ਰੋਵੇਵ ਜਾਂ ਡਿਸ਼ਵਾਸ਼ਰ ਵਿੱਚ ਧੋਣਾ ਸੰਭਵ ਹੈ ਪਰ ਬ੍ਰਿਸਟਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।