ਬਾਰਿਸ਼ ਦੇ ਮੌਸਮ ਵਿੱਚ ਸਿਹਤ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਇਸ ਸਮੇਂ ਇੰਫੈਕਸ਼ਨ ਅਤੇ ਪਚਣ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।

ਅਜਿਹੇ 'ਚ ਜੂਸ ਪੀਣਾ ਫਾਇਦੇਮੰਦ ਵੀ ਹੋ ਸਕਦਾ ਹੈ ਜੇਕਰ ਸਾਫ–ਸੁਥਰਾ ਅਤੇ ਤਾਜ਼ਾ ਬਣਿਆ ਹੋਵੇ।

ਪਰ ਪੈਕੇਟ ਵਾਲੇ ਜਾਂ ਬਾਹਰ ਦੇ ਖੁੱਲ੍ਹੇ ਜੂਸ ਤੋਂ ਬਚਣਾ ਚਾਹੀਦਾ ਹੈ। ਇਹ ਸਿੱਧਾ ਤੁਹਾਡੇ ਪਾਚਨ ਤੰਤਰ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਤਾਜ਼ੇ ਫਲਾਂ ਦਾ ਜੂਸ: ਸੰਤਰੇ, ਅਨਾਨਾਸ ਅਤੇ ਅੰਗੂਰ ਦਾ ਜੂਸ ਵਿਟਾਮਿਨ ਸੀ ਨਾਲ ਭਰਪੂਰ, ਇਮਿਊਨਿਟੀ ਵਧਾਉਂਦਾ ਹੈ।

ਸਬਜ਼ੀਆਂ ਦਾ ਜੂਸ: ਗਾਜਰ ਅਤੇ ਚੁਕੰਦਰ ਦਾ ਜੂਸ ਸਿਹਤ ਲਈ ਫਾਇਦੇਮੰਦ, ਪਰ ਤਾਜ਼ਾ ਹੋਣਾ ਚਾਹੀਦਾ ਹੈ।

ਸਵੱਛਤਾ ਜ਼ਰੂਰੀ: ਜੂਸ ਬਣਾਉਣ ਲਈ ਸਾਫ਼ ਪਾਣੀ ਅਤੇ ਤਾਜ਼ੇ ਫਲ/ਸਬਜ਼ੀਆਂ ਵਰਤੋਂ। ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।

ਬਾਹਰ ਦੇ ਜੂਸ ਤੋਂ ਪਰਹੇਜ਼: ਸਟ੍ਰੀਟ ਵੈਂਡਰਜ਼ ਦੇ ਜੂਸ ਵਿੱਚ ਗੰਦਗੀ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਘਰੇਲੂ ਜੂਸ ਨੂੰ ਪਹਿਲ: ਘਰ ਵਿੱਚ ਬਣਿਆ ਜੂਸ ਸੁਰੱਖਿਅਤ ਅਤੇ ਪੋਸ਼ਟਿਕ ਹੁੰਦਾ ਹੈ

ਘਰੇਲੂ ਜੂਸ ਨੂੰ ਪਹਿਲ: ਘਰ ਵਿੱਚ ਬਣਿਆ ਜੂਸ ਸੁਰੱਖਿਅਤ ਅਤੇ ਪੋਸ਼ਟਿਕ ਹੁੰਦਾ ਹੈ

ਚੀਨੀ ਤੋਂ ਬਚੋ: ਜੂਸ ਵਿੱਚ ਵਾਧੂ ਚੀਨੀ ਜਾਂ ਮਿੱਠਾਸ ਨਾ ਪਾਓ, ਨਹੀਂ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਬਹੁਤ ਠੰਢੇ ਜੂਸ ਪੀਣ ਨਾਲ ਬਾਰਿਸ਼ ਦੇ ਮੌਸਮ ਵਿੱਚ ਬਿਮਾਰੀ ਦਾ ਖਤਰਾ ਵਧ ਸਕਦਾ ਹੈ, ਇਸ ਲਈ ਤਾਜ਼ੇ ਅਤੇ ਸਾਫ਼ ਜੂਸ ਦੀ ਵਰਤੋਂ ਕਰੋ।