ਕਿਸੇ ਵੀ ਉਮਰ 'ਚ ਉਗਣਗੇ ਨਵੇਂ ਦੰਦ, ਆ ਰਹੀ ਹੈ ਨਵੀਂ ਦਵਾਈ

Published by: ਏਬੀਪੀ ਸਾਂਝਾ

ਜਲਦੀ ਹੀ ਇੱਕ ਅਜਿਹੀ ਦਵਾਈ ਬਾਜ਼ਾਰ ਵਿੱਚ ਆ ਰਹੀ ਹੈ ਜੋ ਟੁੱਟੇ ਦੰਦਾਂ ਨੂੰ ਦੁਬਾਰਾ ਉਗਾ ਸਕਦੀ ਹੈ।



ਜੇਕਰ ਤੁਹਾਡੇ ਦੰਦ 20, 25 ਜਾਂ 30 ਸਾਲ ਦੀ ਉਮਰ ਵਿੱਚ ਕਿਸੇ ਕਾਰਨ ਟੁੱਟ ਜਾਂਦੇ ਹਨ ਤਾਂ ਚਿੰਤਾ ਨਾ ਕਰੋ, ਕਿਉਂਕਿ ਹੁਣ ਉਨ੍ਹਾਂ ਨੂੰ ਬਚਪਨ ਦੇ ਦੁੱਧ ਦੇ ਦੰਦਾਂ ਵਾਂਗ ਉਗਾਉਣਾ ਬਹੁਤ ਆਸਾਨ ਹੋਵੇਗਾ।



ਮਤਲਬ ਹੁਣ ਨਵੇਂ ਦੰਦ ਕਿਸੇ ਵੀ ਉਮਰ ਵਿੱਚ ਉੱਗਣਗੇ।



ਇੱਕ ਜਾਪਾਨੀ ਸਟਾਰਟਅਪ ਨੇ ਦੰਦਾਂ ਨੂੰ ਉਗਾਉਣ ਵਾਲੀ ਇੱਕ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ।



ਇਹ ਦਵਾਈ 2030 ਤੱਕ ਬਾਜ਼ਾਰ 'ਚ ਆ ਜਾਵੇਗੀ।



ਰਿਪੋਰਟਾਂ ਦੇ ਅਨੁਸਾਰ, ਦੰਦਾਂ ਨੂੰ ਦੁਬਾਰਾ ਉਗਾਉਣ ਵਾਲੀ ਇਹ ਦਵਾਈ ਮਨੁੱਖੀ ਟਰਾਈਲ ਫੇਜ ਵਿੱਚ ਹੈ।



ਹੁਣ ਤੱਕ ਇਸ ਦਵਾਈ ਦਾ ਚੂਹਿਆਂ 'ਤੇ ਪ੍ਰੀਖਣ ਕੀਤਾ ਗਿਆ ਹੈ, ਜਿਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ।



ਇਹ ਦਵਾਈ ਜਾਪਾਨ ਦੀ ਕਿਓਟੋ ਯੂਨੀਵਰਸਿਟੀ ਨਾਲ ਜੁੜੇ ਸਟਾਰਟਅੱਪ ਟੋਰੇਗ੍ਰਾਮ ਬਾਇਓਫਾਰਮਾ ਨੇ ਬਣਾਈ ਹੈ।



ਇਹ ਦਵਾਈ ਉਨ੍ਹਾਂ ਮਰੀਜ਼ਾਂ ਲਈ ਸਭ ਤੋਂ ਵੱਧ ਲਾਹੇਵੰਦ ਹੋ ਸਕਦੀ ਹੈ ਜਿਨ੍ਹਾਂ ਦੇ ਜਨਮ ਤੋਂ ਹੀ ਕੁਝ ਦੰਦ ਗਾਇਬ ਹਨ, ਭਾਵ ਉਹ ਜਮਾਂਦਰੂ ਐਨੋਡੋਨਟੀਆ ਦੇ ਸ਼ਿਕਾਰ ਹਨ।