ਬਾਸੀ ਰੋਟੀ ਭਾਵੇਂ ਸਾਦੀ ਲੱਗਦੀ ਹੈ, ਪਰ ਇਹ ਪੋਸ਼ਣ ਅਤੇ ਸਿਹਤ ਦੇ ਲਿਹਾਜ਼ ਨਾਲ ਬਹੁਤ ਲਾਭਦਾਇਕ ਹੁੰਦੀ ਹੈ।

ਰਾਤ ਦੀ ਬਾਸੀ ਰੋਟੀ ਵਿੱਚ ਫਾਈਬਰ, ਕਾਰਬੋਹਾਈਡਰੇਟ ਅਤੇ ਠੰਡੀ ਤਾਸੀਰ ਵਾਲੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਦੇਣ ਦੇ ਨਾਲ ਹਜ਼ਮੇ ਨੂੰ ਵੀ ਬਿਹਤਰ ਬਣਾਉਂਦੇ ਹਨ।

ਅੱਜਕੱਲ ਦੇ ਤੇਜ਼ ਜੀਵਨ ਵਿੱਚ ਜਿੱਥੇ ਲੋਕ ਸਰੀਰ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉੱਥੇ ਬਾਸੀ ਰੋਟੀ ਵਰਗੀ ਸਧਾਰਣ ਖੁਰਾਕ ਸਿਹਤ ਲਈ ਵਰਦਾਨ ਸਾਬਤ ਹੋ ਸਕਦੀ ਹੈ।

ਹਜ਼ਮਾ ਸੁਧਾਰਦੀ ਹੈ – ਫਾਈਬਰ ਨਾਲ ਭਰਪੂਰ ਹੋਣ ਕਰਕੇ ਅੰਤੜੀਆਂ ਦੀ ਸਫਾਈ ਕਰਦੀ ਹੈ।

ਸ਼ੂਗਰ ਨੂੰ ਕੰਟਰੋਲ ਕਰਦੀ ਹੈ – ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਨਾਲ ਖੂਨ ਵਿੱਚ ਸ਼ੂਗਰ ਹੌਲੀ-ਹੌਲੀ ਵਧਦੀ ਹੈ।

ਗੈਸ ਤੇ ਐਸਿਡਿਟੀ ਤੋਂ ਰਾਹਤ – ਪੇਟ ਨੂੰ ਸੈਟ ਰੱਖਦੀ ਹੈ ਤੇ ਜਲਣ ਘਟਾਉਂਦੀ ਹੈ।

ਭਰਿਆ ਰੱਖਦੀ ਹੈ, ਜਿਸ ਨਾਲ ਓਵਰਈਟਿੰਗ ਨਹੀਂ ਹੁੰਦੀ।

ਵਜ਼ਨ ਘਟਾਉਣ ਵਿੱਚ ਮਦਦ – ਲੋ-ਕੈਲੋਰੀ ਅਤੇ ਹਾਈ-ਫਾਈਬਰ ਹੋਣ ਕਰਕੇ ਵਜ਼ਨ ਕੰਟਰੋਲ ਰਹਿੰਦਾ ਹੈ।

ਤਾਕਤ ਅਤੇ ਊਰਜਾ ਦਿੰਦੀ ਹੈ – ਕਾਰਬੋਹਾਈਡਰੇਟ ਸਰੀਰ ਨੂੰ ਦਿਨ ਭਰ ਐਨਰਜੀ ਦਿੰਦੇ ਹਨ।

ਇਮਿਊਨਿਟੀ ਵਧਾਏ: ਪੌਸ਼ਕ ਤੱਤਾਂ ਨਾਲ ਇਮਿਊਨ ਸਿਸਟਮ ਨੂੰ ਬੂਸਟ ਕਰਦੀ ਹੈ।