ਬ੍ਰੈਸਟ ਕੈਂਸਰ ਦੇ ਇਹ ਹਨ ਸਭ ਤੋਂ ਵੱਡੇ ਕਾਰਨ ਬ੍ਰੈਸਟ ਕੈਂਸਰ ਦੇ ਕਈ ਲੱਛਣ ਹੋ ਸਕਦੇ ਹਨ। ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲਗਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਕੈਂਸਰ ਦੇ ਸ਼ੁਰੂਆਤੀ ਪੜਾਵਾਂ ਵਿੱਚ ਲੱਛਣਾਂ ਦਾ ਅਨੁਭਵ ਨਹੀਂ ਹੁੰਦਾ ਹੈ। ਅਜਿਹੇ ਕਈ ਕਾਰਕ ਹਨ ਜੋ ਬ੍ਰੈਸਟ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ ਜਿਸ ਵਿੱਚ ਸ਼ਾਮਲ ਹਨ- ਜ਼ਿਆਦਾ ਭਾਰ ਜਾਂ ਮੋਟਾਪਾ, ਸਰੀਰਕ ਤੌਰ 'ਤੇ ਐਕਟਿਵ ਨਾ ਹੋਣਾ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਵਰਗੇ ਕਾਰਕ ਵੀ ਤੁਹਾਡੇ ਜੋਖਮ ਨੂੰ ਵਧਾ ਸਕਦੇ ਹਨ। ਹਾਰਮੋਨ ਰਿਪਲੇਸਮੈਂਟ ਥੈਰੇਪੀ ਜਾਂ ਪੰਜ ਸਾਲਾਂ ਤੋਂ ਵੱਧ ਸਮੇਂ ਲਈ ਕੁਝ ਗਰਭ ਨਿਰੋਧਕ ਗੋਲੀਆਂ ਲੈਣਾ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣਾ ਤੁਹਾਡੇ ਜੋਖਮ ਨੂੰ ਵਧਾ ਸਕਦਾ ਹੈ। ਪਰਿਵਾਰਕ ਹਿਸਟਰੀ ਅਤੇ ਮਨੋਵਿਗਿਆਨਕ ਸਦਮਾ ਵੀ ਇਸ ਦੇ ਜੋਖਮ ਨੂੰ ਵਧਾਉਂਦੇ ਹਨ ਛਾਤੀ ਦੇ ਕੈਂਸਰ ਦਾ ਖ਼ਤਰਾ ਉਮਰ ਦੇ ਨਾਲ ਵਧਦਾ ਹੈ।