ਇਨ੍ਹਾਂ ਲੋਕਾਂ ਲਈ ਜ਼ਹਿਰ ਤੋਂ ਘੱਟ ਨਹੀਂ ਨਾਰੀਅਲ ਪਾਣੀ, ਪਿੱਛੇ ਲੱਗ ਜਾਣਗੀਆਂ ਕਈ ਬਿਮਾਰੀਆਂ

ਨਾਰੀਅਲ ਪਾਣੀ ਪੀਣ ਵਿੱਚ ਜਿੰਨਾ ਸੁਆਦ ਹੁੰਦਾ ਹੈ, ਫਾਇਦੇ ਵੀ ਇਸ ਦੇ ਬਹੁਤ ਜ਼ਿਆਦਾ ਹਨ

Published by: ਏਬੀਪੀ ਸਾਂਝਾ

ਇਹ ਪੋਟਾਸ਼ੀਅਮ, ਸੋਡੀਅਮ ਅਤੇ ਮੈਗਨੇਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਇਨ੍ਹਾਂ ਡੀਹਾਈਡ੍ਰੇਸ਼ਨ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ

ਕੱਚੇ ਅਤੇ ਪੱਕੇ ਦੋਵੇਂ ਨਾਰੀਅਲ ਤੋਂ ਪਾਣੀ ਨਿਕਲਦਾ ਹੈ



ਅਮਰੀਕੀ ਹੈਲਥ ਵੈਬਸਾਈਟ Webmd ਦੀ ਰਿਪੋਰਟ ਦੇ ਅਨੁਸਾਰ, ਨਾਰੀਅਲ ਪਾਣੀ ਆਮਤੌਰ ‘ਤੇ ਸੁਰੱਖਿਅਤ ਹੁੰਦਾ ਹੈ ਪਰ ਕਈ ਲੋਕਾਂ ਨੂੰ ਇਹ ਨੁਕਸਾਨ ਵੀ ਪਹੁੰਚਾਉਂਦਾ ਹੈ



ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੇਕਰ ਕਿਸੇ ਦੇ ਖੂਨ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੈ ਤਾਂ ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ ਹੈ

ਜੇਕਰ ਕਿਸੇ ਦੇ ਸਰੀਰ ਵਿੱਚ ਪੋਟਾਸ਼ੀਅਮ ਦਾ ਪੱਧਰ ਜ਼ਿਆਦਾ ਹੋ ਜਾਵੇ ਤਾਂ ਇਹ ਯੂਰੀਨ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ

ਜੇਕਰ ਕਿਸੇ ਦੀ ਕਿਡਨੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਤਾਂ ਉਸ ਲਈ ਵੀ ਨਾਰੀਅਲ ਪਾਣੀ ਸਹੀ ਨਹੀਂ ਹੈ

Published by: ਏਬੀਪੀ ਸਾਂਝਾ

ਜੇਕਰ ਕਿਸੇ ਵਿਅਕਤੀ ਦੀ ਸਰਜਰੀ ਹੋਣ ਜਾ ਰਹੀ ਹੈ, ਜਾਂ ਹੋ ਗਈ ਹੈ ਤਾਂ ਉਸ ਨੂੰ ਵੀ ਨਾਰੀਅਲ ਪਾਣੀ ਤੋਂ ਬਚਣਾ ਚਾਹੀਦਾ ਹੈ

ਇਸ ਤੋਂ ਇਲਾਵਾ ਸ਼ੂਗਰ, ਐਲਰਜਿਕ ਅਤੇ ਪਾਚਨ ਨਾਲ ਜੁੜੀ ਸਮੱਸਿਆਵਾਂ ਵਾਲੇ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ