ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਮੋਬਾਈਲ ਸਾਡੇ ਨਾਲ ਹੀ ਰਹਿੰਦਾ ਹੈ।

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਬਾਥਰੂਮ ਦੇ ਵਿੱਚ ਵੀ ਫੋਨ ਦੀ ਵਰਤੋਂ ਕਰਦੇ ਰਹਿੰਦੇ ਹਨ। ਇਹ ਆਦਤ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ।

ਟਾਇਲਟ 'ਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣਾ ਹੈ।



ਜ਼ਿਆਦਾਤਰ ਲੋਕ ਆਪਣੇ ਮੋਬਾਈਲ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਜਦੋਂ ਵੀ ਉਹ ਸਵੇਰ ਤੋਂ ਸ਼ਾਮ ਤੱਕ ਵਾਸ਼ਰੂਮ ਜਾਂਦੇ ਹਨ ਤਾਂ ਫੋਨ ਉਨ੍ਹਾਂ ਦੇ ਨਾਲ ਜਾਂਦਾ ਹੈ।

ਪਖਾਨੇ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਬੈਕਟੀਰੀਆ ਹੁੰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।



ਜੇਕਰ ਤੁਸੀਂ ਮੋਬਾਈਲ ਜਾਂ ਕੋਈ ਹੋਰ ਡਿਵਾਈਸ ਟਾਇਲਟ 'ਚ ਲੈ ਕੇ ਜਾਂਦੇ ਹੋ ਤਾਂ ਉਸ 'ਤੇ ਵੀ ਬੈਕਟੀਰੀਆ ਲੱਗਣ ਦੀ ਸੰਭਾਵਨਾ ਹੁੰਦੀ ਹੈ। ਜੋ ਕਿ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ।



ਜੋ ਲੋਕ ਆਪਣੇ ਫੋਨ ਨੂੰ ਟਾਇਲਟ ਲੈ ਕੇ ਜਾਂਦੇ ਹਨ, ਉਹ ਇੱਥੇ ਆਮ ਨਾਲੋਂ ਜ਼ਿਆਦਾ ਸਮਾਂ ਬਿਤਾਉਂਦੇ ਹਨ। ਜਦਕਿ ਅਜਿਹਾ ਕਰਨਾ ਉਨ੍ਹਾਂ ਦੀ ਕਮਰ ਅਤੇ ਹੱਡੀਆਂ ਲਈ ਚੰਗਾ ਨਹੀਂ ਹੈ।

ਜ਼ਿਆਦਾ ਦੇਰ ਤੱਕ ਇਕ ਜਗ੍ਹਾ ਬੈਠਣ ਨਾਲ ਪੇਡੂ ਦੀਆਂ ਮਾਸਪੇਸ਼ੀਆਂ 'ਤੇ ਮਾੜਾ ਅਸਰ ਪੈਂਦਾ ਹੈ। ਜੋ ਕਈ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਸਮਾਰਟਫੋਨ ਦੇ ਟਾਇਲਟ 'ਚ ਡਿੱਗਣ ਦੀ ਸੰਭਾਵਨਾ ਹੈ। ਅਤੇ ਕਈ ਵਾਰ ਤੁਹਾਨੂੰ ਆਪਣਾ ਫੋਨ ਵੀ ਛੱਡਣਾ ਪੈ ਸਕਦਾ ਹੈ।



ਉਹੀ ਫ਼ੋਨ ਜੋ ਅਸੀਂ ਆਪਣੇ ਨਾਲ ਟਾਇਲਟ ਲੈ ਕੇ ਜਾਂਦੇ ਹਾਂ, ਖਾਣਾ ਖਾਣ ਵੇਲੇ ਵੀ ਵਰਤਿਆ ਜਾਂਦਾ ਹੈ। ਜਿਸ ਕਾਰਨ ਗੰਦੇ ਬੈਕਟੀਰੀਆ ਪੇਟ ਦੇ ਅੰਦਰ ਚਲੇ ਜਾਂਦੇ ਹਨ।