ਨੰਗੇ ਪੈਰੀਂ ਤੁਰਨਾ ਇੱਕ ਕੁਦਰਤੀ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ, ਜੋ ਸਰੀਰ ਅਤੇ ਮਨ ਦੋਵਾਂ ਲਈ ਲਾਭਦਾਇਕ ਹੈ।



ਇਹ ਨਾ ਸਿਰਫ਼ ਪੈਰਾਂ ਦੀ ਤਾਕਤ ਵਧਾਉਂਦਾ ਹੈ ਬਲਕਿ ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ।

ਜਦੋਂ ਅਸੀਂ ਨੰਗੇ ਪੈਰੀਂ ਤੁਰਦੇ ਹਾਂ, ਤਾਂ ਸਾਡੀਆਂ ਪੈਰ ਦੀਆਂ ਤਲ਼ੀਆਂ ‘ਤੇ ਐਕਿਊਪ੍ਰੈਸ਼ਰ ਪੁਆਇੰਟ ਐਕਟਿਵ ਹੋ ਜਾਂਦੇ ਹਨ, ਜਿਸ ਨਾਲ ਸਰੀਰ 'ਚ ਖੂਨ ਸੰਚਾਰ 'ਚ ਸੁਧਾਰ ਹੁੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ।

ਨੰਗੇ ਪੈਰੀਂ ਤੁਰਨ ਨਾਲ ਸਰੀਰ 'ਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ, ਜਿਸ ਨਾਲ ਸੋਜ ਅਤੇ ਦਰਦ ਘੱਟ ਜਾਂਦਾ ਹੈ।



ਇਹ ਵਿਟਾਮਿਨ D ਦੇ ਸੋਖਣ ਵਿੱਚ ਵੀ ਮਦਦ ਕਰਦਾ ਹੈ, ਜੋ ਸਰੀਰ ਵਿੱਚ ਸੋਜ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ।



ਜੇਕਰ ਤੁਹਾਨੂੰ ਨੀਂਦ ਆਉਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਸਵੇਰੇ ਜਾਂ ਸ਼ਾਮ ਨੂੰ ਘਾਹ ‘ਤੇ ਨੰਗੇ ਪੈਰ ਤੁਰਨਾ ਲਾਭਦਾਇਕ ਹੋ ਸਕਦਾ ਹੈ।

ਇਹ ਸਰੀਰ ਨੂੰ ਆਰਾਮ ਦਿੰਦਾ ਹੈ ਅਤੇ ਨੀਂਦ ਦੇ ਪੈਟਰਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।



ਨੰਗੇ ਪੈਰੀਂ ਤੁਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਦੀ ਕਾਰਜਸ਼ੀਲਤਾ ਵਿੱਚ ਸੁਧਾਰ ਹੁੰਦਾ ਹੈ।

ਇਹ ਧਮਨੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਂਦਾ ਹੈ।

ਸਵੇਰੇ ਘਾਹ ‘ਤੇ ਨੰਗੇ ਪੈਰ ਤੁਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਪੈਰਾਂ ਦੇ ਤਲਿਆਂ ‘ਤੇ ਸਥਿਤ ਐਕਿਊਪ੍ਰੈਸ਼ਰ ਪੁਆਇੰਟ ਅੱਖਾਂ ਦੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ।