ਬਹੁਤ ਸਾਰੇ ਲੋਕ ਖਰਾਬ ਖਾਣ-ਪੀਣ ਅਤੇ ਗਲਤ ਜੀਵਨ ਸ਼ੈਲੀ ਕਾਰਨ ਵਜ਼ਨ ਵਧਣ ਨਾਲ ਪਰੇਸ਼ਾਨ ਰਹਿੰਦੇ ਹਨ।

ਪਰ ਕਈ ਵਾਰ ਵਜ਼ਨ ਵਧਣਾ ਕਿਸੇ ਜ਼ਰੂਰੀ ਵਿਟਾਮਿਨ ਦੀ ਕਮੀ ਦਾ ਨਤੀਜਾ ਵੀ ਹੋ ਸਕਦਾ ਹੈ। ਸਰੀਰ ਲਈ ਲੋੜੀਂਦੇ ਵਿਟਾਮਿਨਾਂ ਵਿੱਚੋਂ ਇੱਕ ਹੈ ਵਿਟਾਮਿਨ ਡੀ, ਜਿਸਨੂੰ “ਸੂਰਜ ਦੀ ਰੌਸ਼ਨੀ ਵਾਲਾ ਵਿਟਾਮਿਨ” ਵੀ ਕਿਹਾ ਜਾਂਦਾ ਹੈ।

ਜੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋਵੇ, ਤਾਂ ਮਾਸਪੇਸ਼ੀਆਂ ਅਤੇ ਹੱਡੀਆਂ ਵਿੱਚ ਦਰਦ ਰਹਿ ਸਕਦਾ ਹੈ।

ਇਹ ਵਿਟਾਮਿਨ ਕੈਲਸ਼ੀਅਮ ਨੂੰ ਸਰੀਰ ਵਿੱਚ ਸੋਖਣ ਵਿੱਚ ਮਦਦ ਕਰਦਾ ਹੈ, ਇਸ ਲਈ ਇਸ ਦੀ ਘਾਟ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।

ਵਿਟਾਮਿਨ ਡੀ ਦੀ ਕਮੀ ਨਾਲ ਵਜ਼ਨ ਵੱਧਣਾ, ਥਕਾਵਟ, ਵਾਲਾਂ ਦਾ ਝੜਨਾ, ਮੂਡ ਸਵਿੰਗ, ਡਿਪ੍ਰੈਸ਼ਨ ਅਤੇ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ।

ਇਸ ਤੋਂ ਇਲਾਵਾ, ਕਮਰ ਦਰਦ, ਦੰਦਾਂ ਦੀਆਂ ਸਮੱਸਿਆਵਾਂ ਅਤੇ ਸੱਟਾਂ ਦਾ ਦੇਰ ਨਾਲ ਭਰਨਾ ਵੀ ਇਸ ਕਰਕੇ ਹੋ ਸਕਦਾ ਹੈ।

ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਲਈ ਹਰ ਰੋਜ਼ ਸਵੇਰੇ ਕਰੀਬ 15 ਮਿੰਟ ਲਈ ਧੁੱਪ ਵਿੱਚ ਬੈਠਣਾ ਲਾਭਦਾਇਕ ਹੁੰਦਾ ਹੈ।

ਖਾਣ-ਪੀਣ ਵਿੱਚ ਫੈਟੀ ਮੱਛੀ, ਆਂਡੇ ਦਾ ਪੀਲਾ ਹਿੱਸਾ, ਦੁੱਧ ਤੇ ਦੁੱਧ ਨਾਲ ਬਣੀਆਂ ਚੀਜ਼ਾਂ ਅਤੇ ਮਸ਼ਰੂਮ ਸ਼ਾਮਲ ਕਰਨੇ ਚਾਹੀਦੇ ਹਨ।

ਇਸ ਤੋਂ ਇਲਾਵਾ, ਫੋਰਟੀਫਾਇਡ ਖਾਣੇ ਅਤੇ ਵਿਟਾਮਿਨ ਡੀ ਦੇ ਸਪਲੀਮੈਂਟ ਵੀ ਇਸ ਦੀ ਕਮੀ ਪੂਰੀ ਕਰਨ ਵਿੱਚ ਮਦਦ ਕਰ ਸਕਦੇ ਹਨ।