ਡਾਇਬਟੀਜ ਦੇ ਕਾਰਨ ਅੰਨ੍ਹੇ ਹੋ ਸਕਦੇ ਹੋ ਤੁਸੀਂ

Published by: ਏਬੀਪੀ ਸਾਂਝਾ

ਡਾਇਬਟੀਜ ਇੱਕ ਗੰਭੀਰ ਅਤੇ ਖਤਰਨਾਕ ਕਰੋਨਿਕ ਬਿਮਾਰੀ ਹੈ



ਜੋ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧਾ ਦਿੰਦੀ ਹੈ



ਇਹ ਸਰੀਰ ਦੇ ਕਈ ਹਿੱਸਿਆਂ ਖਾਸ ਕਰ ਅੱਖਾਂ ਉੱਤੇ ਬੁਰਾ ਪ੍ਰਭਾਵ ਪਾਉਂਦੀ ਹੈ



ਜਦੋਂ ਬਲੱਡ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਰੇਟੀਨਾ ਉੱਤੇ ਪੈਂਦਾ ਹੈ



ਜਿਸ ਨਾਲ ਡਾਇਬਟਿਕ ਰੇਟਿਨੋਪੈਥੀ ਹੁੰਦੀ ਹੈ ਜੋ ਰੇਟੀਨਾ ਦੇ ਫੰਕਸ਼ਨਸ ਨੂੰ ਵਿਗਾੜ ਦੇਂਦੀ ਹੈ



ਸਮੇਂ ਉੱਤੇ ਇਲਾਜ ਨਾ ਮਿਲਣ ਕਾਰਨ ਅੰਨ੍ਹੇਪਣ ਦਾ ਖਤਰਾ ਵੱਧ ਜਾਂਦਾ ਹੈ



ਸ਼ੁਰੂਅਤ ਵਿੱਚ ਇਸ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ ਪਰ ਹੌਲੀ-ਹੌਲੀ ਨਿਗ੍ਹਾ ਘਟਣ ਲੱਗਦੀ ਹੈ



ਇਸ ਦੇ ਲੱਛਣਾਂ ਵਿੱਚ ਧੁੰਧਲਾ ਦਿਖਣਾ, ਚੱਕਰ ਆਉਣਾ, ਸਿਰਦਰਦ ਅਤੇ ਅੱਖਾਂ ਵਿੱਚ ਸੋਜ ਸ਼ਾਮਲ ਹੈ



ਡਾਇਬਟੀਜ ਨੂੰ ਕੰਟਰੋਲ ਵਿੱਚ ਰੱਖਣ ਲਈ ਖਾਣ -ਪਾਣ ਅਤੇ ਡਾਇਟ ਵੱਲ ਧਿਆਨ ਦੇਣਾ ਜ਼ਰੂਰੀ ਹੈ