ਔਰਤਾਂ ਲਈ ਹਰ ਮਹੀਨੇ ਮਾਹਵਾਰੀ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਪੇਟ ਦਰਦ ਅਤੇ ਬੇਚੈਨੀ ਵੀ ਹਰ ਕਿਸੇ ਲਈ ਆਮ ਗੱਲ ਹੈ।

ਪਰ ਕੁਝ ਔਰਤਾਂ ਨੂੰ ਪੀਰੀਅਡਸ ਵਿੱਚ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਤੇ ਜ਼ਿਆਦਾ ਬਲੀਡਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ।

ਔਰਤਾਂ ਲਾਪਰਵਾਹੀ ਕਰਦੀਆਂ ਹਨ ਪਰ ਜ਼ਿਆਦਾ ਦਰਦ ਜਾਂ ਜ਼ਿਆਦਾ ਖੂਨ ਵਹਿਣਾ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਇਸ ਲਈ ਜੇਕਰ ਤੁਸੀਂ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਲੱਭ ਲਓ ਤਾਂ ਬਿਹਤਰ ਹੋਵੇਗਾ।

ਵਿਟਾਮਿਨ-ਈ ਭਾਰੀ ਖੂਨ ਵਹਿਣ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ।

ਇਸ ਲਈ ਮਾਹਵਾਰੀ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਵਿਟਾਮਿਨ-ਈ ਲੈਣਾ ਸ਼ੁਰੂ ਕਰੋ ਅਤੇ ਮਾਹਵਾਰੀ ਦੇ ਤੀਜੇ ਦਿਨ ਤੱਕ ਹੀ ਲਓ।

ਪੀਰੀਅਡਜ਼ ਦੇ ਦੌਰਾਨ ਕੋਈ ਵੀ ਦਵਾਈ ਲੈਂਦੇ ਸਮੇਂ ਇੱਕ ਗੱਲ ਦਾ ਧਿਆਨ ਰੱਖੋ, ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਇਸਦੀ ਜਾਂਚ ਜ਼ਰੂਰੀ ਹੈ ਨਹੀਂ ਤਾਂ ਭਵਿੱਖ 'ਚ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਨਿਕਲਣਾ ਬੱਚੇਦਾਨੀ ਵਿੱਚ ਫਾਈਬਰੋਇਡਸ ਦੇ ਕਾਰਨ ਵੀ ਹੋ ਸਕਦਾ ਹੈ।