ਧਰਮਿੰਦਰ-ਹੇਮਾ ਮਾਲਿਨੀ ਤੇ ਉਨ੍ਹਾਂ ਦਾ ਪੂਰਾ ਦਿਓਲ ਪਰਿਵਾਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਹੇਮਾ-ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਚਰਚਾ 'ਚ ਰਹਿੰਦੇ ਹਨ। ਖਾਸ ਕਰਕੇ ਫੈਨਜ਼ ਨੂੰ ਇਹ ਜਾਨਣ ਦੀ ਬੇਤਾਬੀ ਰਹਿੰਦੀ ਹੈ ਕਿ ਹੇਮਾ ਮਾਲਿਨੀ ਦਾ ਆਪਣੇ ਸੌਤੇਲੇ ਬੇਟਿਆਂ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਕਿਵੇਂ ਦੇ ਰਿਸ਼ਤੇ ਹਨ। ਹੁਣ ਹੇਮਾ ਮਾਲਿਨੀ ਨੇ ਇਸ ਸਭ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਸੰਨੀ ਦਿਓਲ ਤੇ ਬੌਬੀ ਦਿਓਲ ਮੇਰੀ ਬੜੀ ਇੱਜ਼ਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਈਸ਼ਾ ਤੇ ਅਹਾਨਾ ਦੇ ਨਾਲ ਵੀ ਖਾਸ ਬੌਂਡਿੰਗ ਹੈ। ਹੇਮਾ ਨੇ ਨਿਊਜ਼ 18 ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ 'ਅਸੀਂ ਸਭ ਇੱਕਜੁੱਟ ਹਾਂ। ਇੱਥੋਂ ਤੱਕ ਕਿ ਅਸੀਂ ਹਰ ਸਾਲ ਇਕੱਠੇ ਹੀ ਰੱਖੜੀ ਮਨਾਉਂਦੇ ਹਾਂ।' ਇਸ ਦੇ ਨਾਲ ਨਾਲ ਹੇਮਾ ਨੇ ਸੰਨੀ-ਬੌਬੀ ਦੇ ਈਸ਼ਾ-ਅਹਾਨਾ ਨਾਲ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ 'ਮੈਨੂੰ ਬਹੁਤ ਖੁਸ਼ੀ ਹੈ ਕਿ ਈਸ਼ਾ ਤੇ ਅਹਾਨਾ ਦੀ ਆਪਣੇ ਭਰਾਵਾਂ ਨਾਲ ਇੰਨੀਂ ਵਧੀਆ ਬੌਂਡਿੰਗ ਹੈ। ਹਾਲ ਹੀ 'ਚ ਈਸ਼ਾ ਦਿਓਲ 'ਗਦਰ 2' ਦੀ ਸਕ੍ਰੀਨਿੰਗ 'ਤੇ ਵੀ ਪਹੁੰਚੀ ਸੀ। ਕਾਬਿਲੇਗ਼ੌਰ ਹੈ ਕਿ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਧਰਮ ਬਦਲ ਕੇ ਦੂਜਾ ਵਿਆਹ ਕੀਤਾ ਸੀ। ਦੋਵਾਂ ਨੇ ਮੁਸਲਿਮ ਧਰਮ ਅਪਣਾ ਕੇ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਤੋਂ ਦੋ ਧੀਆਂ ਈਸ਼ਾ ਦਿਓਲ ਤੇ ਅਹਾਨਾ ਦਿਓਲ ਹਨ।