ਖਾਣਾ ਖਾਣ ਤੋਂ ਬਾਅਦ ਨਾ ਕਰੋ ਇਹ ਗਲਤੀ, ਵੱਧ ਸਕਦਾ ਕੋਲੈਸਟਰੋਲ ਦਾ ਖ਼ਤਰਾ
ਆਯੁਰਵੇਦ ਵਿੱਚ ਕੋਲੈਸਟ੍ਰੋਲ ਨੂੰ ਓਨਾ ਮਾੜਾ ਨਹੀਂ ਮੰਨਿਆ ਗਿਆ ਜਿੰਨਾ ਕਿ ਹੋਰ ਮੈਡੀਕਲ ਪ੍ਰਣਾਲੀਆਂ ਵਿੱਚ ਮੰਨਿਆ ਜਾਂਦਾ ਹੈ।
ਕੋਲੈਸਟ੍ਰੋਲ ਸਰੀਰ ਲਈ ਇੱਕ ਜ਼ਰੂਰੀ ਲੁਬਰੀਕੈਂਟ ਦੇ ਤੌਰ ਤੇ ਕੰਮ ਕਰਦਾ ਹੈ
ਖੂਨ ਸੰਚਾਰ ਪ੍ਰਣਾਲੀ (ਬਲੱਡ ਸਰਕੂਲੇਸ਼ਨ ਸਿਸਟਮ) ਲਈ ਜ਼ਰੂਰੀ ਮਾਤਰਾ ਵਿੱਚ ਆਈਟਮੈਂਟ ਦਾ ਕੰਮ ਕਰਦਾ ਹੈ।
ਕੋਲੈਸਟ੍ਰੋਲ ਨੂੰ ਘਟਾਉਣ ਲਈ ਕੀ ਕਰਨ ਚਾਹੀਦਾ ?
ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ ਜਾਂ ਲੰਬੇ ਸਮੇਂ ਤਕ ਬੈਠਣਾ ਨਹੀਂ ਚਾਹੀਦਾ।
ਤਲੇ ਹੋਏ ਭੋਜਨ ਦਾ ਸੇਵਨ ਕਰਦੇ ਹੋ, ਤਾਂ ਇਸ ਤੋਂ ਬਾਅਦ ਆਈਸਕ੍ਰੀਮ ਜਾਂ ਠੰਡੇ ਪਾਣੀ ਦਾ ਸੇਵਨ ਨਾ ਕਰੋ।
ਭੋਜਨ ਦੇ ਬਾਅਦ ਇੱਕ ਚੱਮਚ ਤ੍ਰਿਫਲਾ ਪਾਊਡਰ ਨੂੰ ਕੋਸੇ ਪਾਣੀ ਦੇ ਨਾਲ ਲਓ।
ਚਰਬੀ ਅਤੇ ਭਾਰੀ ਭੋਜਨ ਖਾਣ ਵਾਲੇ ਲੋਕਾਂ ਨੂੰ ਦਿਨ ਵਿਚ ਘੱਟੋ-ਘੱਟ ਇਕ ਵਾਰ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ।
ਤੇਲਯੁਕਤ ਅਤੇ ਚਰਬੀ ਵਾਲੇ ਭੋਜਨ ਦੇ ਬਾਅਦ ਗਰਮ ਪਾਣੀ ਦਾ ਸੇਵਨ ਕਰਨਾ ਲਾਭਦਾਇਕ ਹੈ।