ਹਿਮਾਂਸ਼ੀ ਖੁਰਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ ਹਿਮਾਂਸ਼ੀ ਨੇ 16 ਸਾਲ ਦੀ ਉਮਰ 'ਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ ਸੀ ਹਿਮਾਂਸ਼ੀ ਖੁਰਾਨਾ ਮਿਸ ਪੀਟੀਸੀ ਪੰਜਾਬੀ 2010 ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ। ਹਿਮਾਂਸ਼ੀ ਨੇ ਆਪਣਾ ਪਹਿਲਾ ਪੰਜਾਬੀ ਮਿਊਜ਼ਿਕ ਵੀਡੀਓ ਸਾਲ 2010 ਵਿੱਚ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹਿਮਾਂਸ਼ੀ ਪੰਜਾਬ ਦੇ ਗਾਇਕ ਐਮੀ ਵਿਰਕ ਨੂੰ ਡੇਟ ਕਰ ਚੁੱਕੀ ਹੈ। ਹਿਮਾਂਸ਼ੀ ਖੁਰਾਨਾ ਨੇ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਕੰਮ ਕੀਤਾ ਹੈ। ਹਿਮਾਂਸ਼ੀ ਖੁਰਾਨਾ ਬਿੱਗ ਬੌਸ 13 ਵਿੱਚ ਨਜ਼ਰ ਆਈ ਸੀ ਇਸ ਸੀਜ਼ਨ 'ਚ ਹਿਮਾਂਸ਼ੀ ਨੇ ਸ਼ਹਿਨਾਜ਼ ਨਾਲ ਚੱਲ ਰਹੀ ਲੜਾਈ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਸ਼ੋਅ 'ਚ ਹਿਮਾਂਸ਼ੀ ਖੁਰਾਣਾ ਦਾ ਵਿਵਹਾਰ ਕਾਫੀ ਸਿੱਧਾ ਅਤੇ ਸ਼ਾਂਤ ਸੀ ਹਿਮਾਂਸ਼ੀ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ