ਦੱਸਣਯੋਗ ਹੈ ਕਿ ਵੈਲੇਟਾਈਨ ਵੀਕ ਚੱਲ ਰਿਹਾ ਹੈ। ਇਸ ਦੇ ਹਫਤੇ ਦੇ 6ਵੇਂ ਦਿਨ ਹਗ ਡੇਅ ਮਨਾਇਆ ਜਾਂਦਾ ਹੈ। ਜੇ ਵੈਲੇਟਾਈਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਇਟਲੀ ਦੇ ਰੋਮ ਤੋਂ ਹੋਈ ਸੀ।



ਦੱਸਿਆ ਜਾਂਦਾ ਹੈ ਕਿ ਤੀਸਰੀ ਸ਼ਤਾਬਦੀ 'ਚ ਰੋਮ 'ਚ ਇਕ ਕਲਾਡਿਅਸ ਨਾਮਕ ਰਾਜਾ ਹੋਇਆ ਕਰਦਾ ਸੀ ਜੋ ਬਹੁਤ ਬੇਰਹਿਮ ਸੀ।



ਉਸਦਾ ਅਜਿਹਾ ਮੰਨਣਾ ਸੀ ਕਿ ਰਿਸ਼ਤਿਆਂ 'ਚ ਬੰਨ੍ਹਿਆ ਵਿਅਕਤੀ ਕਦੇ ਅੱਗੇ ਨਹੀਂ ਵੱਧ ਸਕਦਾ। ਪਿਆਰ ਤੇ ਵਿਆਹ ਸਿਰਫ ਵਿਅਕਤੀ ਨੂੰ ਕਮਜ਼ੋਰ ਹੀ ਬਣਾਉਂਦੇ ਹਨ।



ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕੇ ਮੋਹਮਾਇਆ ਦੇ ਜਾਲ 'ਚ ਫੱਸ ਕੇ ਕਈ ਵਾਰ ਸਹੀ ਫੈਸਲਾ ਨਹੀਂ ਲੈ ਸਕਦਾ।



ਇਨ੍ਹਾਂ ਚੀਜ਼ਾਂ ਕਾਰਨ ਉਸ ਨੇ ਆਪਣੀ ਪ੍ਰਜਾ 'ਚ ਕਿਸੇ ਵੀ ਸੈਨਿਕ ਨੂੰ ਵਿਆਹ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੋਈ ਸੀ, ਜਿਸ ਨੂੰ ਨਾ ਚਾਹੁੰਦੇ ਹੋਏ ਵੀ ਸੈਨਿਕਾਂ ਨੂੰ ਮੰਨਣਾ ਪੈਂਦਾ ਸੀ ਕਿਉਂਕਿ ਫੈਸਲੇ ਖ਼ਿਲਾਫ਼ ਜਾਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਸੀ।



ਕਲਾਡਿਅਸ ਦੀ ਪ੍ਰਜਾ 'ਚ ਹੀ ਇਕ ਸੰਤ ਹੋਇਆ ਕਰਦਾ ਸੀ, ਜਿਸ ਦਾ ਨਾਮ ਵੈਲੇਨਟਾਈਨ ਸੀ, ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਗਲਤ ਦੱਸਦਿਆਂ ਪਿਆਰ ਤੇ ਵਿਆਹ ਦਾ ਖੂਬ ਪ੍ਰਚਾਰ ਤੇ ਪ੍ਰਸਾਰ ਕੀਤਾ।



ਇੱਥੇ ਤਕ ਕਿ ਰਾਜਾ ਨੂੰ ਛਿਪ ਕੇ ਸੈਨਿਕਾਂ ਨੇ ਵਿਆਹ ਵੀ ਕਰਵਾਏ ਸਨ ਪਰ ਉਨ੍ਹਾਂ ਦਾ ਇਹ ਕੰਮ ਬਹੁਤ ਦਿਨਾਂ ਤਕ ਨਹੀਂ ਚੱਲ ਸਕਿਆ।



ਜਦੋਂ ਇਸ ਗੱਲ ਦਾ ਉਸ ਨੂੰ ਪਤਾ ਲੱਗਿਆ ਤਾਂ ਉਸਨੇ ਗੁੱਸੇ ਵਿਚ ਸੰਤ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਕੁਝ ਦਿਨਾਂ ਤਕ ਸੰਤ ਵੈਲੇਨਟਾਈਨ ਨੂੰ ਜੇਲ੍ਹ 'ਚ ਬੰਦ ਰਿਹਾ।



ਵੈਲੇਨਟਾਈਨ ਆਪਣੀਆਂ ਦਿਵਯ ਸ਼ਕਤੀਆਂ ਲਈ ਕਾਫੀ ਮਸ਼ਹੂਰ ਸਨ। ਜਦੋਂ ਉਹ ਜੇਲ੍ਹ 'ਚ ਬੰਦ ਸੀ ਤਾਂ ਉਨ੍ਹਾਂ ਨੂੰ ਮਿਲਣ ਲਈ ਇਕ ਦਿਨ ਜੇਲਰ Asterius ਆਇਆ। ਜਿਸ ਦਾ ਕਾਰਨ ਉਸ ਦੀ ਅੰਨ੍ਹੀ ਲੜਕੀ ਸੀ।



ਉਸਨੇ ਸੰਤ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੀਆਂ ਸ਼ਕਤੀਆਂ ਰਾਹੀਂ ਉਸਦੀ ਬੇਟੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆ ਦੇਵੇ ਕਿਉਂਕਿ ਵੈਲੇਨਟਾਈਨ ਇਕ ਸੰਤ ਸਨ ਤੇ ਸਾਰਿਆਂ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਸੁਭਾਅ ਸੀ ਤਾਂ ਉਸ ਦੌਰਾਨ ਵੀ ਉਹ ਉਸ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ।



ਉਨ੍ਹਾਂ ਦੀ ਕਿਰਪਾ ਨਾਲ ਜੇਲਰ ਦੀ ਲੜਕੀ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਜਿਸ ਤੋਂ ਬਾਅਦ ਸੰਤ ਤੇ ਜੇਲਰ ਦੀ ਬੇਟੀ ਦੀ ਆਪਸ 'ਚ ਗੱਲ-ਬਾਤ ਹੋ ਗਈ।



ਦੋਵਾਂ ਨੂੰ ਕਦੋਂ ਪਿਆਰ ਹੋ ਗਿਆ ਉਨ੍ਹਾਂ ਨੂੰ ਖੁਦ ਨੂੰ ਪਤਾ ਨਾ ਲੱਗਿਆ ਤੇ ਫਿਰ ਉਹ ਦਿਨ ਆ ਗਿਆ ਜਦੋਂ ਵੈਲੇਨਟਾਈਨ ਨੂੰ ਫਾਂਸੀ ਹੋਣ ਵਾਲੀ ਸੀ।