ਟੌਮ ਕਰੂਜ਼ ਹਾਲੀਵੁੱਡ ਦੇ ਟੌਪ ਕਲਾਕਾਰ ਹਨ। ਇਹੀ ਨਹੀਂ ਟੌਮ ਕਰੂਜ਼ ਪੂਰੀ ਦੁਨੀਆ 'ਚ ਸਭ ਤੋਂ ਵੱਧ ਫੀਸ ਲੈਣ ਵਾਲੇ ਐਕਟਰ ਹਨ।



ਆਖਰ ਟੌਮ ਕਰੂਜ਼ ਸਭ ਤੋਂ ਵੱਧ ਫੀਸ ਲੈਣ ਵੀ ਕਿਉਂ ਨਾ। ਉਹ ਐਕਸ਼ਨ ਫਿਲਮਾਂ 'ਚ ਆਪਣੇ ਸਟੰਟ ਸੀਨ ਖੁਦ ਕਰਦੇ ਹਨ ਅਤੇ ਕਿਸੇ ਡੁਪਲੀਕੇਟ ਦੀ ਮਦਦ ਵੀ ਨਹੀਂ ਲੈਂਦੇ।



ਅਸੀਂ ਸਭ ਨੇ ਉਨ੍ਹਾਂ ਨੂੰ ਫਿਲਮਾਂ 'ਚ ਖਤਰਨਾਕ ਸਟੰਟ ਸੀਨ ਕਰਦੇ ਹੋਏ ਦੇਖਿਆ ਹੈ। ਇਸੇ ਲਈ ਹੀ ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ।



ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਫਿਲਹਾਲ ਟੌਮ ਕਰੂਜ਼ ਆਪਣੀ ਫਿਲਮ 'ਮਿਸ਼ਨ ਇੰਪੌਸੀਬਲ 7' ਨੂੰ ਲੈਕੇ ਖੂਬ ਸੁਰਖੀਆਂ 'ਚ ਹਨ।



ਫਿਲਮ ਨੇ ਭਾਰਤ 'ਚ ਵੀ ਸ਼ਾਨਦਾਰ ਕਾਰੋਬਾਰ ਕੀਤਾ ਹੈ। ਫਿਲਮ 'ਚ ਟੌਮ ਕਰੂਜ਼ ਆਪਣੀ ਕਮਾਲ ਦੀ ਐਕਟਿੰਗ 'ਤੇ ਖਤਰਨਾਕ ਸਟੰਟ ਨਾਲ ਸਾਰੀ ਮਹਿਫਲ ਲੁੱਟ ਕੇ ਲੈ ਗਏ।



ਪਰ ਕੀ ਤੁਹਾਨੂੰ ਪਤਾ ਹੈ ਕਿ ਫਿਲਮ ਦੇ ਇੱਕ ਸਟੰਟ ਸੀਨ ਦੌਰਾਨ ਟੌਮ ਕਰੂਜ਼ ਮਰਦੇ-ਮਰਦੇ ਬਚੇ ਸੀ। ਜੀ ਹਾਂ, ਮਿਸ਼ਨ ਇੰਪੌਸੀਬਲ 7 'ਚ ਇੱਕ ਸੀਨ ਹੈ,



ਜਿਸ ਵਿੱਚ ਟੌਮ ਕਰੂਜ਼ ਪਹਾੜੀ ਤੋਂ ਸਾਈਕਲ 'ਤੇ ਛਾਲ ਮਾਰਦੇ ਹਨ ਅਤੇ ਉਹ ਪੈਰਾਸ਼ੂਟ ਦੀ ਮਦਦ ਨਾਲ ਹੇਠਾਂ ਪਹੁੰਚਦੇ ਹਨ। ਪਰ ਇਸ ਸੀਨ 'ਚ ਟੌਮ ਕਰੂਜ਼ ਵੱਡੀ ਗਲਤੀ ਕਰ ਗਏ ਸੀ।



ਜਿਸ ਕਾਰਨ ਉਨ੍ਹਾਂ ਦੀ ਜਾਨ ਜਾਂਦੇ ਜਾਂਦੇ ਬਚੀ ਸੀ। ਦਰਅਸਲ, ਇਸ ਸੀਨ 'ਚ ਟੌਮ ਕਰੂਜ਼ ਨੇ ਮੋਟਰ ਸਾਈਕਲ 'ਤੇ ਪਹਾੜ ਤੋਂ ਹੇਠਾਂ ਛਾਲ ਮਾਰਨੀ ਸੀ।



ਪਰ ਉਨ੍ਹਾਂ ਨੇ ਗਲਤ ਡਾਇਰੈਕਸ਼ਨ 'ਚ ਛਾਲ ਮਾਰੀ ਅਤੇ ਪੈਰਾਸ਼ੂਟ ਪਹਾੜ ਵੱਲ ਖੁੱਲ ਗਿਆ ਅਤੇ ਟੌਮ ਕਰੂਜ਼ ਪਹਾੜ ਨਾਲ ਟਕਰਾਉਣ ਤੋਂ ਵਾਲ-ਵਾਲ ਬਚੇ।



ਇਹ ਸੀ ਉਹ ਸੀਨ: