ਅੰਬਾਂ ਨੂੰ ਧੋ ਲਓ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਕਾ ਲਓ ਤਾਂ ਕਿ ਇਸ 'ਚ ਕੋਈ ਨਮੀ ਨਾ ਹੋਵੇ।
ਅੰਬ ਛੋਟੇ ਟੁਕੜਿਆਂ 'ਚ ਕੱਟ ਲਓ ਤੇ ਗੁਠਲੀਆਂ ਕੱਢ ਦਿਉ।
ਇਕ ਵੱਡਾ ਭਾਂਡਾ ਲੈਕੇ ਇੰਬ, ਨਮਕ, ਹਲਦੀ ਪਾਊਡਰ ਪਾਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ 2-3 ਘੰਟੇ ਲਈ ਛੱਡ ਦਿਉ।
ਇਸ ਤੋਂ ਪਾਣੀ ਅੰਬ ਪਾਣੀ ਛੱਡ ਦੇਣਗੇ। ਅੰਬਾਂ 'ਚੋਂ ਪਾਣੀ ਕੱਢ ਕੇ ਵੱਖ ਕਰ ਲਓ।
ਇਕ ਪੈਨ ਗਰਮ ਕਰਕੇ ਉਸ 'ਚ ਘੱਟ ਸੇਕ 'ਤੇ ਮੇਥੀ ਦੇ ਬੀਜ, ਸੌਫ, ਪੀਲੀ ਸਰ੍ਹੋ, ਕਲੌਂਜੀ, ਜ਼ੀਰਾ, ਕੈਰਮ ਬੀਜ ਨੂੰ ਉਦੋਂ ਤਕ ਭੁੰਨੋ ਜਦੋਂ ਤਕ ਸੁਗੰਧ ਨਾ ਆਵੇ।
ਸੇਕ ਬੰਦ ਕਰ ਦਿਉ ਤੇ ਇਸ ਨੂੰ ਠੰਡਾ ਹੋਣ ਦਿਉ। ਠੰਡਾ ਹੋਣ 'ਤੇ ਮਸਾਲਾ ਰਲਾ ਲਓ।
ਮਸਾਲੇ ਦੇ ਮਿਸ਼ਰਣ ਨੂੰ ਮਸਾਲੇਦਾਰ ਅੰਬਾਂ ਦੇ ਨਾਲ ਸਰ੍ਹੋਂ ਦੇ ਤੇਲ 'ਚ ਹਿੰਗ ਮਿਲਾ ਕੇ ਰਲਾ ਲਓ।
ਚੰਗੀ ਤਰ੍ਹਾਂ ਨਾਲ ਮਿਲਾਓ ਤਾਂਕਿ ਮਸਾਲੇ ਅੰਬ ਦੇ ਟੁਕੜਿਆਂ 'ਚ ਮਿਲ ਸਕਣ।