ਸਭ ਤੋਂ ਪਹਿਲਾਂ ਚਿਕਨ ਨੂੰ ਧੋ ਲਓ

ਹੁਣ ਇਕ ਭਾਂਡੇ ਵਿਚ ਚਿਕਨ, ਦਹੀਂ, ਅਦਰਕ-ਲਸਣ ਦਾ ਪੇਸਟ, ਹਰੀ ਇਲਾਇਚੀ ਪਾਊਡਰ

ਕਾਲੀ ਮਿਰਚ ਪਾਊਡਰ, ਨਿੰਬੂ ਦਾ ਰਸ, ਹਰਾ ਰੰਗ ਪਾਓ ਤੇ ਮਿਕਸ ਕਰ ਕੇ 2 ਘੰਟੇ ਤੱਕ ਰੱਖੋ

ਇੱਕ ਪੈਨ ਵਿੱਚ ਤੇਲ ਪਾਓ ਤੇ ਇਸਨੂੰ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ

ਤੇਲ ਗਰਮ ਹੁੰਦੇ ਹੀ ਇਸ 'ਚ ਪੂਰੀ ਲਾਲ ਮਿਰਚਾਂ ਪਾ ਦਿਓ

ਮਿਰਚਾਂ ਦੇ ਸੇਕਣ ਤੋਂ ਬਾਅਦ, ਮੈਰੀਨੇਟ ਕੀਤੇ ਚਿਕਨ ਨੂੰ ਤੇਲ ਵਿੱਚ ਪਾਓ ਤੇ ਇਸਨੂੰ 5 ਤੋਂ 7 ਮਿੰਟ ਲਈ ਤੇਜ਼ ਅੱਗ 'ਤੇ ਫ੍ਰਾਈ ਕਰੋ

ਕਾਜੂ-ਬਦਾਮ ਦਾ ਪੇਸਟ, ਤਲੇ ਹੋਏ ਪਿਆਜ਼ ਦਾ ਪੇਸਟ, ਹਰੇ ਟਮਾਟਰ ਦਾ ਪੇਸਟ ਗਰਮ ਮਸਾਲਾ ਪਾ ਕੇ ਮਿਕਸ ਕਰੋ ਅਤੇ 10 ਤੋਂ 15 ਮਿੰਟ ਤੱਕ ਪਕਾਓ

ਨਮਕ ਪਾ ਕੇ 2 ਤੋਂ 3 ਮਿੰਟ ਹੋਰ ਪਕਾਓ

ਹੈਦਰਾਬਾਦੀ ਗ੍ਰੀਨ ਚਿਕਨ ਤਿਆਰ ਹੈ