ਜੂਹੀ ਚਾਵਲਾ ਦਾ ਨਾਂ ਬਾਲੀਵੁੱਡ ਦੀਆਂ ਵੱਡੀਆਂ ਅਤੇ ਮਸ਼ਹੂਰ ਅਭਿਨੇਤਰੀਆਂ ਵਿੱਚ ਲਿਆ ਜਾਂਦਾ ਹੈ

ਕੀ ਤੁਸੀਂ ਜਾਣਦੇ ਹੋ ਜੂਹੀ ਚਾਵਲਾ ਦਾ ਜਨਮ ਲੁਧਿਆਣਾ `ਚ ਹੋਇਆ ਸੀ। ਉਹ 13 ਨਵੰਬਰ 1967 ਨੂੰ ਲੁਧਿਆਣਾ `ਚ ਪੈਦਾ ਹੋਈ ਸੀ

ਉਨ੍ਹਾਂ ਨੇ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਸਾਲ 1986 'ਚ ਫਿਲਮ 'ਸਲਤਨਤ' ਨਾਲ ਕੀਤੀ ਸੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਤੋਂ ਵਧ ਕੇ ਇਕ ਸੁਪਰਹਿੱਟ ਫਿਲਮਾਂ ਕੀਤੀਆਂ ਅਤੇ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿਚ ਨਾਂ ਬਣਾਇਆ

ਪ੍ਰਸਿੱਧੀ ਤੋਂ ਲੈ ਕੇ ਦੌਲਤ ਤੱਕ ਸਭ ਕੁਝ ਕਮਾਇਆ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਕਿੰਨੀ ਦੌਲਤ ਦੀ ਮਾਲਕ ਹੈ? ਆਓ ਦੱਸਦੇ ਹਾਂ।

ਜੂਹੀ ਚਾਵਲਾ ਨੇ ਆਪਣੇ ਬਾਲੀਵੁੱਡ ਕਰੀਅਰ 'ਚ ਲਗਭਗ 86 ਫਿਲਮਾਂ 'ਚ ਕੰਮ ਕੀਤਾ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਇੱਕ ਫਿਲਮ ਨਿਰਮਾਤਾ ਵੀ ਹੈ।

ਜੇਕਰ ਅਸੀਂ ਉਨ੍ਹਾਂ ਦੀ ਨੈੱਟ ਵਰਥ ਦੀ ਗੱਲ ਕਰੀਏ ਤਾਂ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਜਾਇਦਾਦ 6 ਮਿਲੀਅਨ ਡਾਲਰ ਯਾਨੀ ਕਰੀਬ 44 ਕਰੋੜ ਰੁਪਏ ਹੈ।

ਜੂਹੀ ਚਾਵਲਾ ਆਲੀਸ਼ਾਨ ਜੀਵਨ ਸ਼ੈਲੀ ਲਈ ਵੀ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪਤੀ ਜੈ ਮਹਿਤਾ ਅਤੇ ਦੋਵਾਂ ਬੱਚਿਆਂ ਨਾਲ ਮੁੰਬਈ ਦੇ ਮਾਲਾਬਾਰ ਹਿਲਜ਼ ਵਿੱਚ ਇੱਕ ਮਹਿੰਗੇ ਘਰ ਵਿੱਚ ਰਹਿੰਦੀ ਹੈ

ਮਾਲਾਬਾਰ ਹਿਲਜ਼ ਦਾ ਨਾਂ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਸਭ ਤੋਂ ਮਹਿੰਗੇ ਖੇਤਰਾਂ ਵਿੱਚੋਂ ਇੱਕ ਹੈ।

ਇਸ ਦੇ ਨਾਲ ਹੀ ਉਸ ਕੋਲ ਮਹਿੰਗੀਆਂ ਗੱਡੀਆਂ ਵੀ ਹਨ, ਜਿਨ੍ਹਾਂ ਵਿੱਚ 1.11 ਕਰੋੜ ਰੁਪਏ ਦੀ Jaguar XJL ਅਤੇ ਲਗਭਗ 78 ਲੱਖ ਰੁਪਏ ਦੀ Audi Q7 ਸ਼ਾਮਲ ਹੈ।