ਗੋਵਿੰਦਾ ਆਪਣੇ ਸਮੇਂ 'ਚ ਬਾਲੀਵੁੱਡ ਦੇ ਟੌਪ ਅਭਿਨੇਤਾ ਰਹੇ ਹਨ। ਹੁਣ ਵੀ ਜਦੋਂ ਗੋਵਿੰਦਾ ਸਕ੍ਰੀਨ 'ਤੇ ਆਉਂਦੇ ਹਨ ਤਾਂ ਉਨ੍ਹਾਂ ਦੇ ਟੈਲੇਂਟ ਸਾਹਮਣੇ ਦਿੱਗਜ ਐਕਟਰ ਵੀ ਫੇਲ੍ਹ ਹੋ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗੋਵਿੰਦਰ ਜਿੰਨੇ ਬੇਹਤਰੀਨ ਐਕਟਰ ਹਨ, ਉਨੇਂ ਹੀ ਵਧੀਆ ਉਹ ਇਨਸਾਨ ਵੀ ਹਨ। ਇਸ ਦਾ ਪਤਾ ਉਦੋਂ ਲੱਗਿਆ, ਜਦੋਂ ਗੋਵਿੰਦਾ ਆਪਣੀ ਪਤਨੀ ਸੁਨੀਤਾ ਅਹੂਜਾ ਦੇ ਨਾਲ 'ਦ ਕਪਿਲ ਸ਼ਰਮਾ ਸ਼ੋਅ' 'ਚ ਮਹਿਮਾਨ ਬਣ ਕੇ ਪਹੁੰਚੇ ਸੀ। ਗੋਵਿੰਦਾ ਦਾ ਕਪਿਲ ਸ਼ਰਮਾ ਦੇ ਸ਼ੋਅ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਐਕਟਰ ਦੀ ਪਤਨੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ 'ਮੈਂ ਚਾਹੁੰਦੀ ਹਾਂ ਕਿ ਗੋਵਿੰਦਾ ਅਗਲੇ ਜਨਮ 'ਚ ਮੇਰਾ ਪਤੀ ਨਹੀਂ, ਮੇਰਾ ਬੇਟਾ ਬਣ ਕੇ ਪੈਦਾ ਹੋਵੇ।' ਫਿਰ ਕਪਿਲ ਸ਼ਰਮਾ ਪੁੱਛਦੇ ਹਨ ਕਿ ਉਨ੍ਹਾਂ ਨੇ ਇਹ ਗੱਲ ਕਿਉਂ ਕਹੀ? ਅੱਗੋਂ ਸੁਨੀਤਾ ਕਹਿੰਦੀ ਹੈ ਕਿ 'ਇਹ ਬਹੁਤ ਅੱਛੇ ਪਤੀ ਹਨ, ਪਰ ਬੇਟਾ ਇਸ ਦੇ ਵਰਗਾ ਹੋਣਾ ਚਾਹੀਦਾ ਹੈ। ਗੋੋਵਿੰਦਾ ਜਿੰਨਾਂ ਆਪਣੀ ਮਾਂ ਨੂੰ ਰਿਸਪੈਕਟ ਤੇ ਪਿਆਰ ਦਿੰਦੇ ਹਨ, ਉਨ੍ਹਾਂ ਮੈਂ ਅੱਜ ਤੱਕ ਕਿਸੇ ਹੋਰ ਨੂੰ ਕਰਦੇ ਨਹੀੌਂ ਦੇਖਿਆ। ਆਪਣੀ ਮਾਂ ਦੇ ਹਰ ਜਨਮਦਿਨ 'ਤੇ ਉਸ ਦੇ ਪੈਰ ਧੋ ਕੇ ਪੀਂਦੇ ਮੈਂ ਆਪ ਦੇਖਿਆ।' ਇਹੀ ਨਹੀਂ ਸੁਨੀਤਾ ਨੇ ਇਹ ਵੀ ਕਿਹਾ ਕਿ ਜਦੋਂ ਉਹ ਗੋਵਿੰਦਾ ਨਾਲ ਵਿਆਹ ਕੇ ਘਰ ਆਈ ਸੀ ਤਾਂ ਉਸੇ ਦਿਨ ਚੀਚੀ ਨੇ ਉਨ੍ਹਾਂ ਨੂੰ ਬੋਲ ਦਿੱਤਾ ਸੀ ਕਿ 'ਹੁਣ ਤੂੰ ਇਸ ਘਰ ;ਚ ਵਿਆਹ ਕੇ ਆਈ ਹੈਂ, ਪਰ ਇੱਥੇ ਮੇਰੀ ਮਾਂ ਦੀ ਚੱਲਦੀ ਹੈ। ਤੈਨੂੰ ਉਹੀ ਕਰਨਾ ਪਵੇਗਾ ਜੋ ਮੇਰੀ ਮਾਂ ਕਹਿੰਦੀ ਹੈ, ਜਦੋਂ ਤੱਕ ਉਹ ਹੈ।' ਤੁਸੀਂ ਵੀ ਦੇਖੋ ਇਹ ਵੀਡੀਓ: