ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਪਿਛਲੇ ਕੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਤਿੰਨਾਂ ਫਾਰਮੈਟਾਂ ਵਿੱਚ ਭਾਰਤ ਲਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਉਹ ਸ਼ਾਨਦਾਰ ਫਾਰਮ 'ਚ ਚੱਲ ਰਹੇ ਨੇ।



ਆਈਸੀਸੀ ਰੈਂਕਿੰਗ ਵਿੱਚ ਉਨ੍ਹਾਂ ਦੇ ਸਰਵੋਤਮ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਇਨਾਮ ਦਿੱਤਾ ਗਿਆ ਹੈ। ਉਹ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 'ਤੇ ਪਹੁੰਚ ਗਏ ਨੇ। ਇਸ ਦੇ ਨਾਲ ਹੀ ਆਈਸੀਸੀ ਰੈਂਕਿੰਗ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।



ਭਾਰਤੀ ਟੀਮ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਵਨਡੇ ਪਲੇਅਰ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ 'ਤੇ ਪਹੁੰਚ ਗਏ ਹਨ।



ਸ਼ੁਭਮਨ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇਹ ਉਨ੍ਹਾਂ ਦੇ ਪਿਤਾ ਦਾ ਸੁਫ਼ਨਾ ਸੀ ਕਿ ਉਹ ਕ੍ਰਿਕਟ ਖੇਡਣ। ਇਸ ਤਸਵੀਰ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ।



ਸ਼ੁਭਮਨ ਗਿੱਲ 2018 ਦੇ ਅੰਡਰ-19 ਵਿਸ਼ਵ ਕੱਪ ਤੋਂ ਸੁਰਖੀਆਂ ’ਚ ਆਏ ਸਨ।



ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ 2018 ਦੇ ਸੀਜ਼ਨ ਲਈ 1.8 ਕਰੋੜ ਰੁਪਏ ’ਚ ਖਰੀਦਿਆ ਸੀ।



ਸ਼ੁਭਮਨ ਗਿੱਲ ਨੂੰ ਸੀਨੀਅਰ ਟੀਮ ਲਈ ਪਹਿਲੀ ਵਾਰ 2019 ਦੇ ਵਿਸ਼ਵ ਕੱਪ ਲਈ ਸ਼ਾਮਲ ਕੀਤਾ ਗਿਆ ਸੀ।



ਸ਼ੁਭਮਨ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਆਪਣੀ ਅਫੇਅਰ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਸਨ।



ਬੱਲੇਬਾਜ਼ ਸ਼ੁਭਮਨ ਗਿੱਲ ਜੋ ਇਨ੍ਹੀਂ ਦਿਨੀਂ IPL-2023 ਖੇਡਦੇ ਹੋਏ ਨਜ਼ਰ ਆ ਰਹੇ ਹਨ। ਉਹ ਗੁਜਰਾਤ ਟਾਈਟਨਸ ਵੱਲੋਂ ਖੇਡ ਰਹੇ ਹਨ।



ਬੱਲੇਬਾਜ਼ ਸ਼ੁਭਮਨ ਗਿੱਲ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਉਹ ਅਕਸਰ ਹੀ ਆਪਣੀ ਸਟਾਈਲਿਸ਼ ਲੁੱਕ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।