ਦੇਸ਼ ਵਿੱਚ ਆਖਰਕਾਰ ਮੌਸਮ ਨੇ ਕਰਵਟ ਲੈ ਲਈ ਹੈ।



ਕਈ ਰਾਜਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।



ਠੰਡ ਨੇ ਪਹਾੜਾਂ 'ਤੇ ਦਸਤਕ ਦੇ ਦਿੱਤੀ ਹੈ। ਅਕਤੂਬਰ ਦੇ ਦੂਜੇ ਹਫ਼ਤੇ ਬਦਰੀਨਾਥ ਧਾਮ ਦੇ ਨਾਲ-ਨਾਲ ਹੇਮਕੁੰਟ ਵਿੱਚ ਵੀ ਬਰਫ਼ਬਾਰੀ ਹੋਈ ਹੈ।

ਮੌਸਮ ਵਿਭਾਗ ਮੁਤਾਬਕ 11 ਤੋਂ 13 ਅਕਤੂਬਰ ਤੱਕ ਦਿੱਲੀ ਸਾਫ਼ ਰਹੇਗੀ।



ਇਸ ਦੇ ਨਾਲ ਹੀ 14 ਅਕਤੂਬਰ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਦੌਰਾਨ ਅਸਮਾਨ ਬੱਦਲਵਾਈ ਰਹੇਗਾ।



ਇਸ ਦੇ ਨਾਲ ਹੀ 15 ਅਕਤੂਬਰ ਤੋਂ ਬਾਅਦ ਸੂਬੇ 'ਚ ਠੰਢ ਵੀ ਸ਼ੁਰੂ ਹੋ ਜਾਵੇਗੀ।



ਪੰਜਾਬ ਅਤੇ ਹਰਿਆਣਾ ਵਿੱਚ ਵੀ ਪਾਰੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਕਰਕੇ ਸਵੇਰ ਅਤੇ ਸ਼ਾਮ ਨੂੰ ਮੌਸਮ ਠੰਡਾ ਹੋ ਰਿਹਾ ਹੈ।



ਅਕਤੂਬਰ ਦੇ ਦੂਜੇ ਹਫ਼ਤੇ ਹੀ ਉੱਤਰਾਖੰਡ ਵਿੱਚ ਸੀਤ ਲਹਿਰ ਨੇ ਦਸਤਕ ਦਿੱਤੀ ਹੈ।



ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।

ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।