ਦੇਸ਼ ਦੇ ਇਨ੍ਹਾਂ ਸੂਬਿਆਂ ਵਿੱਚ ਅਗਲੇ ਤਿੰਨ ਦਿਨ ਭਾਰੀ ਬਾਰਿਸ਼ ਦਾ ਅਲਰਟ

Published by: ਏਬੀਪੀ ਸਾਂਝਾ

ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਵਿੱਚ ਦੇਸ਼ ਭਰ ਵਿੱਚ ਭਾਰੀ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ।



ਛੱਤੀਸਗੜ੍ਹ ਵਿੱਚ 23 ਤੋਂ 26 ਸਤੰਬਰ ਤੱਕ, ਵਿਦਰਭ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ 24 ਤੋਂ 26 ਸਤੰਬਰ ਤੱਕ



ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ 25 ਤੋਂ 26 ਸਤੰਬਰ ਦਰਮਿਆਨ ਭਾਰੀ ਮੀਂਹ ਪੈ ਸਕਦਾ ਹੈ।



ਇਸ ਦੇ ਨਾਲ ਹੀ 26 ਸਤੰਬਰ ਨੂੰ ਬਿਹਾਰ ਅਤੇ ਪੱਛਮੀ ਬੰਗਾਲ ਦੇ ਖੇਤਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।



ਪਰ, ਇਸ ਸਮੇਂ ਦੌਰਾਨ, ਉੱਚ ਤਾਪਮਾਨ ਅਤੇ ਨਮੀ ਲੋਕਾਂ ਨੂੰ ਬਹੁਤ ਪਰੇਸ਼ਾਨ ਕਰੇਗੀ।



ਦੱਖਣੀ ਅਤੇ ਪ੍ਰਾਇਦੀਪ ਭਾਰਤ, ਆਂਧਰਾ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ, ਕੇਰਲ ਅਤੇ ਤਾਮਿਲਨਾਡੂ ਵਿੱਚ ਮੀਂਹ ਪੈ ਸਕਦਾ ਹੈ।



ਦਿੱਲੀ ਐਨਸੀਆਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਅਸਮਾਨ ਵਿਚ ਬੱਦਲਵਾਈ ਰਹੇਗੀ



ਇਸ ਦੇ ਨਾਲ ਹੀ ਆਈਐਮਡੀ ਨੇ ਰਾਜਸਥਾਨ ਅਤੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਸਰਕੂਲੇਸ਼ਨ ਆਉਣ ਬਾਰੇ ਵੀ ਕਿਹਾ ਹੈ।



ਇਸ ਦੌਰਾਨ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਦਾ ਅਸਰ ਉਤਰੀ ਭਾਰਤ ਦੇ ਕਈ ਸੂਬਿਆਂ ਉਤੇ ਵੀ ਪੈ ਸਕਦਾ ਹੈ।