ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਜਧਾਨੀ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ

ਅੱਤਵਾਦੀ ਖ਼ਤਰੇ ਅਤੇ ਖ਼ੁਫ਼ੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਡਰੋਨ ਸਮੇਤ ਹਰ ਤਰ੍ਹਾਂ ਦੇ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ

Published by: ਜਸਵੀਰ ਕੌਰ

ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163

Published by: ਜਸਵੀਰ ਕੌਰ

ਤਹਿਤ ਜਾਰੀ ਇਹ ਹੁਕਮ 2 ਅਗਸਤ ਤੋਂ ਲਾਗੂ ਹੋ ਕੇ 16 ਅਗਸਤ ਤੱਕ ਪ੍ਰਭਾਵੀ ਰਹੇਗਾ

Published by: ਜਸਵੀਰ ਕੌਰ

ਪੁਲਿਸ ਮੁਤਾਬਕ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਅਸਮਾਜਿਕ ਅਨਸਰ ਜਾਂ ਅੱਤਵਾਦੀ ਡਰੋਨ ਅਤੇ ਦੂਜੇ ਛੋਟੇ ਹਵਾਈ ਉਪਕਰਣਾਂ ਦੀ ਵਰਤੋਂ ਕਰ ਕੇ ਆਮ ਲੋਕਾਂ

Published by: ਜਸਵੀਰ ਕੌਰ

ਵੀਆਈਪੀਜ਼., ਮਹੱਤਵਪੂਰਨ ਸਰਕਾਰੀ ਇਮਾਰਤਾਂ ਅਤੇ ਸਮਾਗਮ ਵਾਲੀ ਥਾਂ ਦੀ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ

Published by: ਜਸਵੀਰ ਕੌਰ

ਇਸੇ ਖ਼ਦਸ਼ੇ ਨੂੰ ਦੇਖਦਿਆਂ ਹੋਇਆਂ ਸਾਵਧਾਨੀ ਵਜੋਂ ਰਾਜਧਾਨੀ ਦੇ ਆਸਮਾਨ ਵਿਚ ਅਜਿਹੇ ਸਾਰੇ ਉਪਕਰਣਾਂ ਦੀ ਉਡਾਣ ’ਤੇ ਪਾਬੰਦੀ ਲਗਾਈ ਗਈ ਹੈ

Published by: ਜਸਵੀਰ ਕੌਰ

ਪਾਬੰਦੀ ਦੌਰਾਨ ਡਰੋਨ ਭਾਵ ਯੂਏਵੀ ਅਤੇ ਯੂਏਐੱਸ ਤੋਂ ਇਲਾਵਾ ਕਵਾਡਕਾਪਟਰ, ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਮਾਈਕ੍ਰੋਲਾਈਟ ਏਅਰਕ੍ਰਾਫ਼ਟ

Published by: ਜਸਵੀਰ ਕੌਰ

ਰਿਮੋਟ ਨਾਲ ਸੰਚਾਲਿਤ ਏਅਰਕ੍ਰਾਫ਼ਟ, ਹਾਟ ਏਅਰ ਬੈਲੂਨ ਅਤੇ ਛੋਟੇ ਪਾਵਰਡ ਏਅਰਕ੍ਰਾਫ਼ਟ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ

Published by: ਜਸਵੀਰ ਕੌਰ

ਇਸ ਤੋਂ ਇਲਾਵਾ ਜਹਾਜ਼ ਤੋਂ ਪੈਰਾ ਜੰਪਿੰਗ ਵਰਗੀਆਂ ਗਤੀਵਿਧੀਆਂ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ

Published by: ਜਸਵੀਰ ਕੌਰ