ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਅੱਜ ਯਾਨੀਕਿ 14 ਮਈ ਨੂੰ ਤੀਜੀ ਵਾਰ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।



ਜ਼ਿਲ੍ਹਾ ਮੈਜਿਸਟਰੇਟ ਦੇ ਸਾਹਮਣੇ ਨਾਮਜ਼ਦਗੀ ਦਾਖਲ ਕਰਨ ਸਮੇਂ ਉਨ੍ਹਾਂ ਨਾਲ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਪ੍ਰਸਤਾਵਕ ਗਣੇਸ਼ਵਰ ਸ਼ਾਸਤਰੀ ਦ੍ਰਾਵਿੜ ਮੌਜੂਦ ਸਨ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਕਾਲ ਭੈਰਵ ਦੀ ਪੂਜਾ ਕੀਤੀ।



ਗੰਗਾ ਸਪਤਮੀ ਦੇ ਮੌਕੇ 'ਤੇ ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ 'ਤੇ ਮਾਂ ਗੰਗਾ ਦੀ ਪੂਜਾ ਕਰਨ ਤੋਂ ਬਾਅਦ ਉਹ ਕਰੂਜ਼ 'ਤੇ ਸਵਾਰ ਹੋ ਕੇ ਨਮੋ ਘਾਟ ਪਹੁੰਚੇ।



ਪੀਐਮ ਮੋਦੀ ਨੇ ਵਾਰਾਣਸੀ ਤੋਂ ਹੀ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ।



ਇਸ ਵਾਰ ਫਿਰ ਉਹ ਭਾਜਪਾ ਦੀ ਟਿਕਟ 'ਤੇ ਬਨਾਰਸ ਤੋਂ ਚੋਣ ਲੜ ਰਹੇ ਹਨ।



ਅਜਿਹੇ 'ਚ ਕਾਸ਼ੀ 'ਚ ਦਿੱਗਜਾਂ ਦਾ ਇਕੱਠ ਨਜ਼ਰ ਆਇਆ।



ਨਾਮਜ਼ਦਗੀ ਸਥਾਨ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ।



ਪੀਐਮ ਮੋਦੀ ਦੀ ਨਾਮਜ਼ਦਗੀ ਦੌਰਾਨ ਸੀਐਮ ਯੋਗੀ ਆਦਿਤਿਆਨਾਥ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਸੀਐਮ ਏਕਨਾਥ ਸ਼ਿੰਦੇ ਵੀ ਮੌਜੂਦ ਸਨ।



ਇਸ ਦੌਰਾਨ ਸੁਭਾਸ਼ਪਾ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਵੀ ਮੌਜੂਦ ਸਨ।