ਅਮਰੀਕੀ ਡੇਅਰੀ ਆਯਾਤ ਖੋਲ੍ਹਣ ਨਾਲ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਖਤਰਾ ਹੈ।

ਅਮਰੀਕੀ ਡੇਅਰੀ ਆਯਾਤ ਖੋਲ੍ਹਣ ਨਾਲ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਖਤਰਾ ਹੈ।

ਸਟੇਟ ਬੈਂਕ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਇਸ ਨਾਲ ਡੇਅਰੀ ਕਿਸਾਨਾਂ ਨੂੰ ਸਾਲਾਨਾ 1.03 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।

ਖਾਸਕਰ ਛੋਟੇ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ, ਕਿਉਂਕਿ ਅਮਰੀਕੀ ਡੇਅਰੀ ਸੈਕਟਰ ਨੂੰ ਵੱਡੀਆਂ ਸਬਸਿਡੀਆਂ ਮਿਲਦੀਆਂ ਹਨ।

SBI ਨੇ ਕਿਹਾ ਕਿ ਜੇਕਰ ਡੇਅਰੀ ਸੈਕਟਰ ਖੋਲ੍ਹਿਆ ਜਾਂਦਾ ਹੈ ਤਾਂ ਭਾਰਤ ਵਿੱਚ ਦੁੱਧ ਦੀ ਕੀਮਤ ਘੱਟੋ-ਘੱਟ 15 ਪ੍ਰਤੀਸ਼ਤ ਤੱਕ ਘੱਟ ਸਕਦੀ ਹੈ।

SBI ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਵਿੱਚ ਖੇਤੀਬਾੜੀ ਤੇ ਡੇਅਰੀ ਮੁੱਖ ਮੁੱਦੇ ਬਣੇ ਹੋਏ ਹਨ।

SBI ਨੇ ਕਿਹਾ ਹੈ ਕਿ ਜੇਕਰ ਡੇਅਰੀ ਸੈਕਟਰ ਨੂੰ ਅਮਰੀਕੀ ਮੁਕਾਬਲੇ ਲਈ ਖੋਲ੍ਹਿਆ ਜਾਂਦਾ ਹੈ ਤਾਂ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਸਕਦੀ ਹੈ।

ਇਸ ਨਾਲ ਭਾਰਤ ਦੇ ਦੁੱਧ ਦੇ ਆਯਾਤ ਵਿੱਚ ਸਾਲਾਨਾ ਲਗਪਗ 25 ਮਿਲੀਅਨ ਟਨ ਦਾ ਵਾਧਾ ਹੋ ਸਕਦਾ ਹੈ। ਭਾਰਤ ਵਿੱਚ ਡੇਅਰੀ ਸੈਕਟਰ ਪੇਂਡੂ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਇਹ ਰਾਸ਼ਟਰੀ ਕੁੱਲ ਮੁੱਲ ਜੋੜ (GVA) ਵਿੱਚ ਲਗਪਗ 2.5 ਤੋਂ 3 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ, ਜੋ ਲਗਪਗ 7.5 ਤੋਂ 9 ਲੱਖ ਕਰੋੜ ਰੁਪਏ ਹੈ।

ਇਹ ਲਗਪਗ 8 ਕਰੋੜ ਲੋਕਾਂ ਨੂੰ ਸਿੱਧਾ ਰੁਜ਼ਗਾਰ ਵੀ ਪ੍ਰਦਾਨ ਕਰਦਾ ਹੈ। ਇਸ ਦਾ ਮਤਲਬ ਹੈ ਕਿ GVA ਵਿੱਚ ਯੋਗਦਾਨ ਪਾਉਣ ਵਾਲੇ ਹਰ 1 ਲੱਖ ਰੁਪਏ ਲਈ ਇੱਕ ਨੌਕਰੀ ਪੈਦਾ ਹੁੰਦੀ ਹੈ।

ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਜੇਕਰ ਭਾਰਤ ਤੇ ਅਮਰੀਕਾ ਦੂਜੇ ਖੇਤਰਾਂ ਵਿੱਚ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਦੇ ਹਨ ਤਾਂ ਸੰਭਾਵੀ ਲਾਭ ਹੋ ਸਕਦੇ ਹਨ।