'ਆਪਰੇਸ਼ਨ ਸਿੰਦੂਰ' ਦੌਰਾਨ ਬੰਦ ਹੋਏ 32 ਏਅਰਪੋਰਟ ਮੁੜ ਖੋਲ੍ਹ ਦਿੱਤੇ ਹਨ।

ਇਹ ਜਾਣਕਾਰੀ ਏਅਰਪੋਰਟ ਅਥਾਰਟੀ ਨੇ ਸੋਮਵਾਰ, 12 ਮਈ 2025 ਨੂੰ ਪ੍ਰੈਸ ਰਿਲੀਜ਼ ਜਾਰੀ ਕਰਕੇ ਦਿੱਤੀ।

ਏਏਆਈ ਨੇ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ 32 ਹਵਾਈ ਅੱਡਿਆਂ ਨੂੰ ਖੋਲ੍ਹਣ ਲਈ ਏਅਰਮੈਨ ਨੂੰ ਨੋਟਿਸ (NOTAM) ਜਾਰੀ ਕਰ ਦਿੱਤਾ ਹੈ।

ਚੰਡੀਗੜ੍ਹ ਤੋਂ ਇਲਾਵਾ, ਪੰਜਾਬ ਵਿੱਚ ਅੰਮ੍ਰਿਤਸਰ, ਆਦਮਪੁਰ (ਜਲੰਧਰ) ਅਤੇ ਸਾਹਨੇਵਾਲ (ਲੁਧਿਆਣਾ) ਹਵਾਈ ਅੱਡੇ ਖੁੱਲ੍ਹ ਗਏ ਹਨ।

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਧਰਮਸ਼ਾਲਾ (ਕਾਂਗੜਾ) ਅਤੇ ਕੁੱਲੂ ਦੇ ਹਵਾਈ ਅੱਡੇ ਵੀ ਸਵੇਰੇ 10.30 ਵਜੇ ਤੋਂ ਖੋਲ੍ਹ ਦਿੱਤੇ ਗਏ ਹਨ।



ਇਨ੍ਹਾਂ ਹਵਾਈ ਅੱਡਿਆਂ ਵਿੱਚ ਅਧਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤਿਪੁਰ, ਬਠਿੰਡਾ, ਭੁਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਡਨ, ਜੈਸਲਮੇਰ,

ਜੰਮੂ, ਜਾਮਨਗਰ, ਜੋਧਪੁਰ, ਕੰਡਲਾ, ਕਾਂਗੜਾ (ਗਗਗਲ), ਕੇਸ਼ੋਦ, ਕਿਸ਼ਨਗੜ੍ਹ, ਕੁੱਲੂ ਮਨਾਲੀ (ਭੁੰਤਰ), ਲੇਹ, ਲੁਧਿਆਣਾ, ਮੁੰਦਰਾ, ਨਲੀਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ (ਹੀਰਾਸਰ), ਸਰਸਾਵਾ, ਸ਼ਿਮਲਾ, ਸ੍ਰੀਨਗਰ, ਥੋਇਸ ਅਤੇ ਉਤਤਰਲਾਈ ਸ਼ਾਮਲ ਹਨ।

ਇਹ ਜਾਣਨਾ ਵੀ ਜ਼ਰੂਰੀ ਹੈ ਕਿ 200 ਤੋਂ ਵੱਧ ਉਡਾਣਾਂ ਜਾਂ ਤਾਂ ਰੱਦ ਹੋਈਆਂ ਜਾਂ ਪ੍ਰਭਾਵਤ ਹੋਈਆਂ ਹਨ।



ਭਾਰਤ ਦੀਆਂ ਵੱਖ-ਵੱਖ ਮੁੱਖ ਏਅਰਲਾਈਨਾਂ ਨੇ ਯਾਤਰਾ ਸੰਬੰਧੀ ਸਲਾਹ ਜਾਰੀ ਕਰਦਿਆਂ ਲੋਕਾਂ ਨੂੰ ਕਿਹਾ ਹੈ ਕਿ ਉਡਾਣ ਤੋਂ ਪਹਿਲਾਂ ਜਾਣਕਾਰੀ ਦੀ ਜਾਂਚ ਕਰ ਲੈਣ ਅਤੇ ਉਸ ਮੁਤਾਬਕ ਯੋਜਨਾ ਬਣਾਉਣ।

ਏਏਆਈ ਅਤੇ ਭਾਰਤ ਦੇ ਹੋਰ ਹਵਾਈ ਅਧਿਕਾਰੀਆਂ ਵੱਲੋਂ 32 ਹਵਾਈ ਅੱਡਿਆਂ ਨੂੰ ਮੁੜ ਖੋਲ੍ਹਣ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ।