Income Tax raids on MLA: ਸਿਆਸੀ ਗਲਿਆਰੀਆਂ ਵਿੱਚ ਇਸ ਸਮੇਂ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਵਿਧਾਇਕਾਂ ਵਿਚਾਲੇ ਹਲਚਲ ਮੱਚੀ ਹੋਈ ਹੈ।

Published by: ABP Sanjha

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਇਕਲੌਤੇ ਵਿਧਾਇਕ ਉਮਾਸ਼ੰਕਰ ਸਿੰਘ ਅਤੇ ਉਨ੍ਹਾਂ ਦੇ ਕਰੀਬੀਆਂ ਵਿਰੁੱਧ ਆਮਦਨ ਕਰ ਵਿਭਾਗ (IT) ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।

Published by: ABP Sanjha

ਵਿਧਾਇਕ ਦੇ ਲਖਨਊ ਸਥਿਤ ਨਿਵਾਸ ਅਤੇ ਹੋਰ ਟਿਕਾਣਿਆਂ ਤੋਂ ਹੁਣ ਤੱਕ 10 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਹਾਲਾਂਕਿ ਉਨ੍ਹਾਂ ਦੇ ਘਰ ਦੀ ਕਾਰਵਾਈ ਪੂਰੀ ਹੋ ਗਈ ਹੈ, ਪਰ ਦਫ਼ਤਰਾਂ ਅਤੇ ਹੋਰ ਥਾਵਾਂ 'ਤੇ ਜਾਂਚ ਅਜੇ ਵੀ ਜਾਰੀ ਹੈ।

Published by: ABP Sanjha

ਬਲੀਆ ਦੇ ਰਸੜਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਉਮਾਸ਼ੰਕਰ ਦੇ ਘਰ ਛਾਪਾ ਮਾਰਨ ਲਈ ਆਮਦਨ ਕਰ ਵਿਭਾਗ ਨੇ ਇੱਕ ਵਿਲੱਖਣ ਰਣਨੀਤੀ ਅਪਣਾਈ। ਅਧਿਕਾਰੀ ਸਰਕਾਰੀ ਗੱਡੀਆਂ ਦੀ ਬਜਾਏ ਨਿੱਜੀ ਗੱਡੀਆਂ 'ਤੇ ਸਵਾਰ ਹੋ ਕੇ ਪਹੁੰਚੇ...

Published by: ABP Sanjha

ਜਿਨ੍ਹਾਂ ਉੱਪਰ ਵਿਆਹ ਵਾਲੇ ਸਟਿੱਕਰ (ਮਹਿੰਦਰ ਕੁਮਾਰ ਸੰਗ ਸੰਗੀਤਾ ਕੁਮਾਰੀ) ਲੱਗੇ ਹੋਏ ਸਨ, ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਅਧਿਕਾਰੀ ਬਰਾਤੀਆਂ ਦੇ ਭੇਸ ਵਿੱਚ ਸਿੱਧਾ ਵਿਧਾਇਕ ਦੇ ਘਰ ਅੰਦਰ ਦਾਖਲ ਹੋ ਗਏ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਆਮਦਨ ਕਰ ਵਿਭਾਗ ਦੀਆਂ 50 ਤੋਂ ਵੱਧ ਅਧਿਕਾਰੀਆਂ ਦੀਆਂ ਟੀਮਾਂ ਨੇ ਲਖਨਊ, ਬਲੀਆ, ਸੋਨਭੱਦਰ, ਕੌਸ਼ਾਂਬੀ, ਮਿਰਜ਼ਾਪੁਰ ਅਤੇ ਪ੍ਰਯਾਗਰਾਜ ਸਮੇਤ 30 ਤੋਂ ਵੱਧ ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।

Published by: ABP Sanjha

ਲਖਨਊ ਦੇ ਗੋਮਤੀਨਗਰ ਸਥਿਤ ਰਿਹਾਇਸ਼ ਤੋਂ ਇਲਾਵਾ ਉਨ੍ਹਾਂ ਦੀ ਕੰਪਨੀ 'ਛਾਤਰਸ਼ਕਤੀ ਕੰਸਟ੍ਰਕਸ਼ਨ' ਅਤੇ ਉਨ੍ਹਾਂ ਦੇ ਕਰੀਬੀ ਠੇਕੇਦਾਰਾਂ ਦੇ ਟਿਕਾਣਿਆਂ ਨੂੰ ਵੀ ਖੰਗਾਲਿਆ ਗਿਆ।

Published by: ABP Sanjha

ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਸੀਏਜੀ (CAG) ਦੀ ਉਸ ਰਿਪੋਰਟ ਤੋਂ ਬਾਅਦ ਹੋਈ ਹੈ, ਜਿਸ ਵਿੱਚ ਸੋਨਭੱਦਰ ਵਿੱਚ ਨਜਾਇਜ਼ ਮਾਈਨਿੰਗ ਕਾਰਨ ਸਰਕਾਰ ਨੂੰ 60 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਣ ਦੀ ਗੱਲ ਕਹੀ ਗਈ ਸੀ।

Published by: ABP Sanjha

ਵਿਭਾਗ ਨੂੰ ਸ਼ੱਕ ਹੈ ਕਿ ਇਸ ਮਾਈਨਿੰਗ ਕਾਰੋਬਾਰ ਵਿੱਚ ਕਈ ਵੱਡੇ ਅਫ਼ਸਰਾਂ (ਬਿਊਰੋਕ੍ਰੇਟਸ) ਦੀ ਕਾਲੀ ਕਮਾਈ ਦਾ ਵੀ ਨਿਵੇਸ਼ ਕੀਤਾ ਗਿਆ ਹੈ। ਜਾਂਚ ਦੌਰਾਨ ਟੈਕਸ ਚੋਰੀ ਅਤੇ ਬੇਨਾਮੀ ਜਾਇਦਾਦਾਂ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

Published by: ABP Sanjha