Raghav Chadha Big Blow: ਆਮ ਆਦਮੀ ਪਾਰਟੀ (AAP) ਤੋਂ ਵੱਖ ਹੋਣ ਤੋਂ ਬਾਅਦ, ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਸਪੱਸ਼ਟ ਹੋ ਗਈ ਹੈ।

Published by: ABP Sanjha

ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫਾਲੋਅਰਜ਼ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਰਾਜਨੀਤਿਕ ਹਲਕਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਰਾਘਵ ਚੱਢਾ ਦੇ ਨਾਲ 'ਆਪ' ਛੱਡਣ ਵਾਲੇ ਸੰਸਦ ਮੈਂਬਰਾਂ ਵਿੱਚ ਸੰਦੀਪ ਪਾਠਕ, ਸਵਾਤੀ ਮਾਲੀਵਾਲ, ਅਸ਼ੋਕ ਮਿੱਤਲ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਸ਼ਾਮਲ ਹਨ।

Published by: ABP Sanjha

ਇਨ੍ਹਾਂ ਵਿਚੋਂ ਛੇ ਸੰਸਦ ਮੈਂਬਰ ਪੰਜਾਬ ਤੋਂ ਹਨ ਅਤੇ ਇੱਕ ਦਿੱਲੀ ਤੋਂ; ਨਤੀਜੇ ਵਜੋਂ ਇਸ ਕਦਮ ਦਾ ਪੰਜਾਬ ਦੀ ਰਾਜਨੀਤੀ 'ਤੇ ਸਿੱਧਾ ਪ੍ਰਭਾਵ ਪੈਣ ਦੀ ਉਮੀਦ ਹੈ।

Published by: ABP Sanjha

ਆਪ ਛੱਡਣ ਅਤੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਰਾਘਵ ਚੱਢਾ ਨੂੰ ਵੱਡਾ ਝਟਕਾ ਲੱਗਿਆ ਹੈ। BJP 'ਚ ਜਾਂਦੇ ਹੀ ਰਾਘਵ ਚੱਢਾ ਦੇ ਇੰਸਟਗ੍ਰਾਮ ਫੋਲੋਅਰਸ ਅਚਾਨਕ ਡਿੱਗੇ ਹਨ।

Published by: ABP Sanjha

ਉਨ੍ਹਾਂ ਨੂੰ 1 ਦਿਨ 'ਚ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਅਨਫਾਲੋ ਕਰ ਦਿੱਤਾ ਹੈ। ਫੇਸਬੁੱਕ ’ਤੇ ਵੀ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਵਿਰੁੱਧ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

Published by: ABP Sanjha

ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਚੱਢਾ ਦੇ ਭਾਜਪਾ ਵਿੱਚ ਜਾਣ ਦੀ ਖ਼ਬਰ ਆਈ, ਇੰਟਰਨੈੱਟ ’ਤੇ ਉਨ੍ਹਾਂ ਵਿਰੁੱਧ ਗੁੱਸੇ ਦੀ ਲਹਿਰ ਦੌੜ ਗਈ। ਰਿਪੋਰਟਾਂ ਮੁਤਾਬਕ ਖ਼ਬਰ ਆਉਣ ਦੇ ਕੁਝ ਹੀ ਘੰਟਿਆਂ ਅੰਦਰ...

Published by: ABP Sanjha

ਰਾਘਵ ਚੱਢਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 1.46 ਕਰੋੜ (14.6 ਮਿਲੀਅਨ) ਤੋਂ ਘਟ ਕੇ 1.36 ਕਰੋੜ ਰਹਿ ਗਈ ਹੈ। ਰਾਘਵ ਦੀਆਂ ਤਸਵੀਰਾਂ ਅਤੇ ਪੋਸਟਾਂ ਦੇ ਕਮੈਂਟ ਸੈਕਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

Published by: ABP Sanjha

ਲੋਕਾਂ ਨੇ ‘Unfollow Raghav Chadha’ (ਰਾਘਵ ਚੱਢਾ ਨੂੰ ਅਨਫਾਲੋ ਕਰੋ) ਦੀ ਮੁਹਿੰਮ ਚਲਾ ਦਿੱਤੀ ਹੈ। ਬਹੁਤ ਸਾਰੇ ਵਰਤੋਂਕਾਰਾਂ ਨੇ ਉਨ੍ਹਾਂ ਨੂੰ ‘ਹੀਰੋ ਤੋਂ ਜ਼ੀਰੋ’ ਅਤੇ ‘ਪੰਜਾਬ ਦਾ ਗੱਦਾਰ’ ਵਰਗੇ ਤਿੱਖੇ ਸ਼ਬਦਾਂ ਨਾਲ ਨਿਵਾਜਿਆ ਹੈ।

Published by: ABP Sanjha

ਅੰਕੜਿਆਂ ਮੁਤਾਬਕ ਸਿਰਫ਼ ਇੰਸਟਾਗ੍ਰਾਮ ’ਤੇ ਹੀ ਲਗਭਗ ਇੱਕ ਲੱਖ ਤੋਂ ਵੱਧ ਨਕਾਰਾਤਮਕ ਪ੍ਰਤੀਕਿਰਿਆਵਾਂ ਦਰਜ ਕੀਤੀਆਂ ਗਈਆਂ ਹਨ।

Published by: ABP Sanjha