Congress Senior Leader Death: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੋਹਸਿਨਾ ਕਿਦਵਈ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ।

Published by: ABP Sanjha

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕਰੀਬ 4 ਵਜੇ ਨੋਇਡਾ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਅੱਜ ਸ਼ਾਮ ਦਿੱਲੀ ਦੇ ਨਿਜਾਮੁਦੀਨ 'ਚ ਸਥਿਤ ਕਬਰਸਤਾਨ 'ਚ ਸੁਪਰਦ-ਏ-ਖਾਕ ਕੀਤਾ ਜਾਵੇਗਾ।

Published by: ABP Sanjha

ਉਨ੍ਹਾਂ 94 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਕਿਦਵਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ 'ਚ ਸਿਹਤ, ਟਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਮੰਤਰੀ ਰਹੀ।

Published by: ABP Sanjha

ਉਹ ਕਈ ਵਾਰ ਸੰਸਦ ਮੈਂਬਰਸ ਕਾਂਗਰਸ ਕਾਰਜ ਕਮੇਟੀ ਦੀ ਮੈਂਬਰ ਅਤੇ ਪਾਰਟੀ ਸੰਗਠਨ 'ਚ ਕਈ ਹੋਰ ਅਹੁਦਿਆਂ 'ਤੇ ਰਹੀ। 1 ਜਨਵਰੀ, 1932 ਨੂੰ ਬਾਰਾਬੰਕੀ ਵਿੱਚ ਜਨਮੀ, ਮੋਹਸਿਨਾ ਕਿਦਵਈ ਛੱਤੀਸਗੜ੍ਹ ਤੋਂ ਦੋ ਵਾਰ ਰਾਜ ਸਭਾ ਲਈ ਚੁਣੀ ਗਈ ਸੀ।

Published by: ABP Sanjha

ਉਹ 1978 ਦੀਆਂ ਉਪ-ਚੋਣਾਂ, 1980 ਅਤੇ 1984 ਵਿੱਚ ਮੇਰਠ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਬਾਅਦ ਵਿੱਚ ਉਸਨੇ 2004 ਤੋਂ 2010 ਅਤੇ 2010 ਤੋਂ 2016 ਤੱਕ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ।

Published by: ABP Sanjha

ਗਾਂਧੀ ਪਰਿਵਾਰ ਦੀ ਨਜ਼ਦੀਕੀ ਸਹਿਯੋਗੀ ਮੋਹਸਿਨਾ ਕਿਦਵਈ ਨੇ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਹਜ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ। ਉਸਨੇ ਕਾਂਗਰਸ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ।

Published by: ABP Sanjha

ਉਹ ਕਾਂਗਰਸ ਵਰਕਿੰਗ ਕਮੇਟੀ ਅਤੇ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੈਂਬਰ ਵੀ ਰਹੀ। ਉਹ ਲੰਬੇ ਸਮੇਂ ਤੱਕ ਜਨਤਕ ਜੀਵਨ ਵਿੱਚ ਸਰਗਰਮ ਰਹੀ।

Published by: ABP Sanjha

ਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਮੋਹਸਿਨਾ ਕਿਦਵਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਹਸਿਨਾ ਕਿਦਵਈ ਇੱਕ ਬਹੁਤ ਹੀ ਸਾਊ ਸੁਭਾਅ ਦੀ ਔਰਤ ਸੀ। ਉਨ੍ਹਾਂ ਦੀ ਸ਼ਖ਼ਸੀਅਤ ਸਾਦਗੀ ਅਤੇ ਨਿਮਰਤਾ ਨੂੰ ਦਰਸਾਉਂਦੀ ਸੀ।

Published by: ABP Sanjha

ਉਨ੍ਹਾਂ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਵਜੋਂ ਕਈ ਵਾਰ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਦੇ ਯੋਗਦਾਨ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

Published by: ABP Sanjha