ਲੋਕ ਸਭਾ ਚੋਣਾਂ ਕਰਕੇ ਪੂਰੇ ਦੇਸ਼ 'ਚ ਮਾਹੌਲ ਭਖਿਆ ਹੋਇਆ ਹੈ। ਕੇਂਦਰ ਸਰਕਾਰ ਇਸ ਵਾਰ ਹਿੱਲਦੀ ਹੋਈ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੁਰਸੀ ਡਗਮਾਉਂਦੀ ਨਜ਼ਰ ਆ ਰਹੀ ਹੈ। ਲੋਕਾਂ ਨੇ ਦੇਸ਼ ਭਰ 'ਚ ਸਰਕਾਰ ਦੇ ਖਿਲਾਫ ਮੁਹਿੰਮ ਛੇੜ ਦਿੱਤੀ ਹੈ। ਇੱਕ ਤੋਂ ਬਾਅਦ ਇੱਕ ਕਰਕੇ ਕੇਂਦਰ ਦੇ ਹਰ ਕਾਲੇ ਰਾਜ਼ ਦਾ ਪਰਦਾਫਾਸ਼ ਹੋ ਰਿਹਾ ਹੈ। ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਯੂਟਿਊਬਰ ਧਰੁਵ ਰਾਠੀ ਨੇ। ਧਰੁਵ ਰਾਠੀ ਦੀਆਂ ਵੀਡੀਓਜ਼ ਨੇ ਕਰਾਂਤੀ ਲਿਆ ਦਿੱਤੀ ਹੈ। ਬੱਚੇ ਬੱਚੇ ਦੀ ਜ਼ੁਬਾਨ 'ਤੇ ਧਰੁਵ ਰਾਠੀ ਦਾ ਨਾਮ ਹੈ। ਇਸ ਦਰਮਿਆਨ ਹਾਲ ਹੀ 'ਚ ਧਰੁਵ ਨੇ ਮਸ਼ਹੂਰ ਪੱਤਰਕਾਰ ਕਰਨ ਥਾਪਰ ਦਾ ਇੰਟਰਵਿਊ ਵੀ ਕੀਤਾ ਸੀ, ਜਿਸ ਤੋਂ ਬਾਅਦ ਇਸ ਪੱਤਰਕਾਰ ਦਾ ਪੁਰਾਣਾ ਵੀਡੀਓ ਵੀ ਸੋਸ਼ਲ ਮਡਿੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਕਰਨ ਥਾਪਰ ਉਹੀ ਪੱਤਰਕਾਰ ਹੈ, ਜਿਸ ਨੇ ਪੀਐਮ ਮੋਦੀ ਤੋਂ ਇੰਟਰਵਿਊ 'ਚ ਤਿੱਖਾ ਸਵਾਲ ਪੁੱਛਿਆ ਸੀ। ਜਦੋਂ ਪੀਐਮ ਨੂੰ ਅੱਗੋਂ ਕੋਈ ਜਵਾਬ ਨਾ ਆਇਆ, ਤਾਂ ਉਹ ਬੌਖਲਾ ਕੇ ਇੰਟਰਵਿਊ ਹੀ ਛੱਡ ਕੇ ਭੱਜ ਗਏ ਸੀ। ਹਾਲਾਂਕਿ ਇਹ ਇੱਕ ਪੁਰਾਣਾ ਵੀਡੀਓ ਹੈ ਪਰ ਲੋਕ ਸਭਾ ਚੋਣਾਂ ਦੇ ਮੌਸਮ 'ਚ ਇਹ ਵੀਡੀਓ ਰੱਜ ਕੇ ਵਾਇਰਲ ਹੋ ਰਿਹਾ ਹੈ। ਦਰਅਸਲ, ਕਰਨ ਥਾਪਰ ਨੇ ਮੋਦੀ ਤੋਂ ਸਵਾਲ ਪੁੱਛਿਆ ਸੀ ਕਿ ਅੱਜ ਵੀ ਉਨ੍ਹਾਂ ਨੂੰ ਗੋਧਰਾ ਦੰਗਿਆਂ ਦਾ ਭੂਤ ਡਰਾਉਂਦਾ ਹੈ? ਇਸ ਸਵਾਲ ਨੂੰ ਸੁਣ ਕੇ ਹੀ ਮੋਦੀ ਦੇ ਪਸੀਨੇ ਨਿਕਲਣ ਲੱਗੇ ਸੀ। ਫਿਰ ਅੱਗੇ ਜੋ ਹੋਇਆ, ਦੇਖੋ ਇਸ ਵੀਡੀਓ 'ਚ ਮਸ਼ਹੂਰ ਪੱਤਰਕਾਰ ਕਰਨ ਥਾਪਰ ਇੰਡੀਆ ਟੂਡੇ ਦਾ ਜਾਣਿਆ ਮਾਣਿਆ ਪੱਤਰਕਾਰ ਹੁੰਦਾ ਸੀ, ਪਰ ਉਸ ਨੂੰ ਮੋਦੀ ਦੀ ਇਸ ਇੰਟਰਵਿਊ ਤੋਂ ਬਾਅਦ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਸੀ।