ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸੋਨੂੰ ਸੂਦ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਆਪਣੇ ਸੋਸ਼ਲ ਵਰਕ ਲਈ ਜਾਣੇ ਜਾਂਦੇ ਹਨ।



ਕੋਰੋਨਾ ਕਾਲ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸੋਨੂੰ ਸੂਦ ਨੂੰ ਹਰ ਪਾਸਿਓ ਸ਼ਲਾਘਾ ਮਿਲੀ।



ਹਾਲ ਹੀ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਸੋਨੂੰ ਸੂਦ ਨੂੰ ਸਪੈਸ਼ਲ ਟ੍ਰਿਬਿਊਟ ਦਿੱਤਾ ਹੈ।



ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ।



ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ।



ਜ਼ਿਆਦਾਤਰ ਲੋੜਵੰਦ ਲੋਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਕੋਲ ਪਹੁੰਚ ਕਰਦੇ ਹਨ।



ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਭਾਰਤੀ ਫੌਜ ਦੇ ਜਵਾਨਾਂ ਦੀਆਂ ਤਸਵੀਰਾਂ ਹਨ।



ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਭਾਰਤੀ ਫੌਜ ਦੇ ਜਵਾਨਾਂ ਦੀਆਂ ਤਸਵੀਰਾਂ ਹਨ।



ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਸੋਨੂੰ ਸੂਦ ਨੇ ਲਿਖਿਆ- ਹਿਮਾਲਿਆ 'ਚ ਕਿਸੇ ਥਾਂ 'ਤੇ , ਇਨ੍ਹਾਂ ਤਸਵੀਰਾਂ ਨੇ ਮੇਰਾ ਦਿਨ ਬਣਾ ਦਿੱਤਾ ਹੈ। ਮੇਰੇ ਫੌਜ਼ੀ ਵੀਰਾਂ ਨੂੰ ਧੰਨਵਾਦ❤️...।



ਨਿਮਰਤਾ, ਮੇਰੀ ਪ੍ਰੇਰਨਾ, ਭਾਰਤੀ ਫੌਜ।🙏 ਦਰਅਸਲ, ਭਾਰਤੀ ਫੌਜ ਦੇ ਜਵਾਨਾਂ ਦੁਆਰਾ ਦਿੱਤੀ ਗਈ ਇਸ ਸਪੈਸ਼ਲ ਟ੍ਰਿਬਿਊਟ ਨੇ ਅਦਾਕਾਰ ਦੇ ਦਿਲ ਨੂੰ ਛੂਹ ਲਿਆ ਹੈ।