ਜਦੋਂ ਵੀ ਕੋਈ ਸੱਟ ਲੱਗਦੀ ਹੈ ਅਤੇ ਖੂਨ ਵਹਿਣਾ ਸ਼ੁਰੂ ਹੁੰਦਾ ਹੈ, ਅਸੀਂ ਇਸਨੂੰ ਖੂਨ ਨਿਕਲਣਾ ਭਾਵ ਬਲੀਡਿੰਗ ਕਹਿੰਦੇ ਹਾਂ।

ਪਰ ਸੱਟ ਲੱਗਣ ਕਾਰਨ ਜੇਕਰ ਖੂਨ ਸਰੀਰ ਦੇ ਅੰਦਰ ਹੀ ਰਹਿ ਜਾਵੇ ਤਾਂ ਇਸ ਨੂੰ ਅੰਦਰੂਨੀ ਖੂਨ (ਇਨਟਰਨਲ ਬਲੀਡਿੰਗ) ਕਿਹਾ ਜਾਂਦਾ ਹੈ।

ਇਸ ਲਈ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਰੀਰ ਵਿੱਚ ਇਨਟਰਨਲ ਬਲੀਡਿੰਗ ਕਿਉਂ ਹੁੰਦੀ ਹੈ ਤੇ ਇਸਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ।

ਇਨਟਰਨਲ ਬਲੀਡਿੰਗ ਦਾ ਆਮ ਤੌਰ 'ਤੇ ਬਾਹਰੋਂ ਪਤਾ ਨਹੀਂ ਲਗਾਇਆ ਜਾਂਦਾ ਹੈ। ਇਹ ਕਿੰਨਾ ਖ਼ਤਰਨਾਕ ਹੈ, ਇਹ ਬਲੀਡਿੰਗ ਸਪੇਸ ਤੋਂ ਪਤਾ ਲੱਗਦਾ ਹੈ।

ਜਦੋਂ ਸਰੀਰ ਵਿੱਚ ਫ੍ਰੈਕਚਰ ਹੁੰਦਾ ਹੈ, ਤਾਂ ਵੱਡੀ ਮਾਤਰਾ ਵਿੱਚ ਇਨਟਰਨਲ ਬਲੀਡਿੰਗ ਹੋਣ ਦੀ ਸੰਭਾਵਨਾ ਹੁੰਦੀ ਹੈ।

ਇਨਟਰਨਲ ਬਲੀਡਿੰਗ ਦੇ ਲੱਛਣਾਂ 'ਚ ਚੱਕਰ ਆਉਣਾ, ਗੰਭੀਰ ਸਿਰ ਦਰਦ, ਕਮਜ਼ੋਰ ਨਜ਼ਰ, ਸਾਹ ਦੀ ਕਮੀ, ਉਲਟੀਆਂ ਤੇ ਪਸੀਨਾ ਸ਼ਾਮਿਲ ਹਨ।

ਜੇਕਰ ਸਿਰ ਵਿਚ ਇਨਟਰਨਲ ਬਲੀਡਿੰਗ ਹੈ ਜਾਂ ਸਰੀਰ ਦੇ ਕਿਸੇ ਹਿੱਸੇ ਵਿਚ ਖੂਨ ਜੰਮ ਰਿਹਾ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਮਾਮੂਲੀ ਖੂਨ ਵਹਿਣ ਵਿਚ, ਡਾਕਟਰ ਤੁਹਾਨੂੰ ਕੁਝ ਦਿਨ ਦਵਾਈ ਲੈਣ ਅਤੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦੇ ਸਕਦਾ ਹੈ।

ਇਸਤੋਂ ਇਲਾਵਾ ਜੇਕਰ ਇਨਟਰਨਲ ਬਲੀਡਿੰਗ ਹੋਣ ਕਾਰਨ ਖੂਨ ਬਹੁਤ ਜ਼ਿਆਦਾ ਹੈ, ਤਾਂ ਸਰਜਰੀ ਵੀ ਕੀਤੀ ਜਾ ਸਕਦੀ ਹੈ।

ਇਨਟਰਨਲ ਬਲੀਡਿੰਗ ਬਾਰੇ ਡਾਕਟਰ ਐਕਸ-ਰੇ, ਸੀਟੀ ਸਕੈਨ ਰਾਹੀਂ ਇਸ ਦਾ ਪਤਾ ਲਗਾ ਸਕਦੇ ਹਨ।