IPL 2026: ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ
ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸੀਜ਼ਨ ਦੀ ਸ਼ੁਰੂਆਤ ਤੋਂ ਮਹਿਜ਼ 10 ਦਿਨ ਪਹਿਲਾਂ...

Published by: ABP Sanjha

ਸਨਰਾਈਜ਼ਰਜ਼ ਹੈਦਰਾਬਾਦ ਨੇ ਇੱਕ ਵੱਡਾ ਐਲਾਨ ਕਰਦਿਆਂ ਆਪਣੇ ਨਵੇਂ ਕਪਤਾਨ ਦੀ ਚੋਣ ਕਰ ਲਈ ਹੈ। ਟੀਮ ਦੇ ਨਿਯਮਤ ਕਪਤਾਨ ਪੈਟ ਕਮਿੰਸ ਸੱਟ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲਿਆਂ ਵਿੱਚ ਉਪਲਬਧ ਨਹੀਂ ਰਹਿਣਗੇ,

Published by: ABP Sanjha

ਜਿਸ ਕਾਰਨ ਫ੍ਰੈਂਚਾਈਜ਼ੀ ਨੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਟੀਮ ਦੀ ਕਮਾਨ ਸੌਂਪੀ ਹੈ। ਆਸਟ੍ਰੇਲੀਆ ਦੇ ਸਟਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ, ਜੋ ਪਿਛਲੇ ਦੋ ਸੀਜ਼ਨਾਂ ਤੋਂ ਹੈਦਰਾਬਾਦ ਦੀ ਕਪਤਾਨੀ ਕਰ ਰਹੇ ਸਨ, ਪਿਛਲੇ ਕੁਝ ਸਮੇਂ ਤੋਂ ਸੱਟ ਨਾਲ ਜੂਝ ਰਹੇ ਹਨ।

Published by: ABP Sanjha

ਇਸੇ ਸੱਟ ਕਾਰਨ ਉਹ ਏਸ਼ੇਜ਼ ਵਿੱਚ ਵੀ ਸਿਰਫ਼ ਇੱਕ ਮੈਚ ਖੇਡ ਸਕੇ ਸਨ ਅਤੇ ਟੀ-20 ਵਿਸ਼ਵ ਕੱਪ 2026 ਵਿੱਚੋਂ ਵੀ ਬਾਹਰ ਹੋ ਗਏ ਸਨ। ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ...

Published by: ABP Sanjha

...ਕਿ ਉਹ ਆਈ.ਪੀ.ਐੱਲ. ਤੱਕ ਫਿੱਟ ਹੋ ਜਾਣਗੇ ਪਰ ਫਿਲਹਾਲ ਉਹ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਟੀਮ ਦੀ ਅਗਵਾਈ ਕਰਨਗੇ।

Published by: ABP Sanjha

ਫ੍ਰੈਂਚਾਈਜ਼ੀ ਨੇ 18 ਮਾਰਚ ਨੂੰ ਸੋਸ਼ਲ ਮੀਡੀਆ ਰਾਹੀਂ ਅਧਿਕਾਰਤ ਤੌਰ 'ਤੇ ਦੱਸਿਆ ਕਿ ਈਸ਼ਾਨ ਕਿਸ਼ਨ ਕਪਤਾਨ ਹੋਣਗੇ, ਜਦਕਿ ਨੌਜਵਾਨ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ।

Published by: ABP Sanjha

ਇਹ ਪਹਿਲਾ ਮੌਕਾ ਹੈ ਜਦੋਂ ਇਹ ਦੋਵੇਂ ਖਿਡਾਰੀ ਆਈ.ਪੀ.ਐੱਲ. ਵਿੱਚ ਇੰਨੀ ਵੱਡੀ ਜ਼ਿੰਮੇਵਾਰੀ ਸੰਭਾਲਣਗੇ। ਈਸ਼ਾਨ ਕਿਸ਼ਨ ਦੀ ਕਪਤਾਨੀ ਦੀ ਪ੍ਰੀਖਿਆ 28 ਮਾਰਚ ਨੂੰ ਸੀਜ਼ਨ ਦੇ ਪਹਿਲੇ ਹੀ ਮੈਚ ਵਿੱਚ ਹੋਵੇਗੀ,

Published by: ABP Sanjha

ਜਿੱਥੇ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਮੌਜੂਦਾ ਚੈਂਪੀਅਨ ਰੋਇਲ ਚੈਲੇਂਜਰਜ਼ ਬੈਂਗਲੁਰੂ (RCB) ਨਾਲ ਹੋਵੇਗਾ। ਹਾਲਾਂਕਿ ਈਸ਼ਾਨ ਕੋਲ ਕਪਤਾਨੀ ਦਾ ਬਹੁਤ ਜ਼ਿਆਦਾ ਤਜ਼ਰਬਾ ਨਹੀਂ ਹੈ...

Published by: ABP Sanjha

ਪਰ ਉਨ੍ਹਾਂ ਨੇ ਹਾਲ ਹੀ ਵਿੱਚ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਵਿੱਚ ਝਾਰਖੰਡ ਦੀ ਅਗਵਾਈ ਕਰਦਿਆਂ ਆਪਣੀ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਬਣਾਇਆ ਸੀ।

Published by: ABP Sanjha