ਅੱਜ IPL 2024 ਦਾ ਫਾਈਨਲ ਖੇਡਿਆ ਗਿਆ। ਜਿਸ ਦੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤ ਦਰਜ ਕਰ ਲਈ ਹੈ।



ਦੱਸ ਦਈਏ ਸੁਪਰਸਟਾਰ ਸ਼ਾਹਰੁਖ ਖਾਨ ਦੀ ਟੀਮ KKR ਨੇ 8 ਵਿਕਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ।



ਖ਼ਿਤਾਬੀ ਮੈਚ ਵਿੱਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।



ਹਾਲਾਂਕਿ ਕੇਕੇਆਰ ਦੇ ਗੇਂਦਬਾਜ਼ਾਂ ਨੇ ਉਸ ਦੇ ਫੈਸਲੇ ਨੂੰ ਗਲਤ ਸਾਬਤ ਕੀਤਾ ਅਤੇ ਹੈਦਰਾਬਾਦ ਦੀ ਟੀਮ 113 ਦੌੜਾਂ 'ਤੇ ਆਲ ਆਊਟ ਹੋ ਗਈ।



ਜਵਾਬ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 11ਵੇਂ ਓਵਰ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।



ਕੇਕੇਆਰ ਲਈ ਵੈਂਕਟੇਸ਼ ਅਈਅਰ ਨੇ ਸਿਰਫ਼ 26 ਗੇਂਦਾਂ ਵਿੱਚ 52 ਦੌੜਾਂ ਦੀ ਅਜੇਤੂ ਮੈਚ ਜੇਤੂ ਪਾਰੀ ਖੇਡੀ।



ਉਸ ਦੇ ਬੱਲੇ ਤੋਂ 4 ਚੌਕੇ ਅਤੇ 3 ਛੱਕੇ ਆਏ। ਗੇਂਦਬਾਜ਼ੀ ਵਿੱਚ ਆਂਦਰੇ ਰਸਲ, ਮਿਸ਼ੇਲ ਸਟਾਰਕ ਅਤੇ ਹਰਸ਼ਿਤ ਰਾਣਾ ਹੀਰੋ ਰਹੇ। ਰਸੇਲ ਨੇ 3 ਵਿਕਟਾਂ ਲਈਆਂ।



ਕੋਲਕਾਤਾ ਨਾਈਟ ਰਾਈਡਰਜ਼ ਇਸ ਤੋਂ ਪਹਿਲਾਂ ਸਾਲ 2012 ਅਤੇ 2014 ਵਿੱਚ ਆਈਪੀਐਲ ਚੈਂਪੀਅਨ ਬਣੀ ਸੀ



ਇਸ ਦੇ ਨਾਲ ਕੇਕੇਆਰ ਨੇ ਤੀਜੀ ਵਾਰ ਆਈਪੀਐਲ ਖਿਤਾਬ ਜਿੱਤਿਆ।



ਕੇਕੇਆਰ ਦੇ ਫੈਨਜ਼ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਸੋਸ਼ਲ ਮੀਡੀਆ ਉੱਤੇ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।