IPL 2025: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਜੁਨੈਦ ਖਾਨ ਨੇ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈਪੀਐਲ 2025 ਦੇ ਮੈਚ ਵਿੱਚ ਈਸ਼ਾਨ ਕਿਸ਼ਨ ਦੇ ਵਿਵਾਦਪੂਰਨ ਆਊਟ ਹੋਣ 'ਤੇ ਟਿੱਪਣੀ ਕੀਤੀ ਹੈ।



ਪਾਕਿਸਤਾਨੀ ਖਿਡਾਰੀ ਦੇ ਕਮੈਂਟ ਨੇ ਇਸ ਵਿਵਾਦ ਵਿੱਚ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜੁਨੈਦ ਖਾਨ ਨੇ ਕਿਸ਼ਨ ਦੇ ਆਊਟ ਹੋਣ ਦਾ ਵੀਡੀਓ ਕਲਿੱਪ ਟਵੀਟ ਕਰਦੇ ਹੋਏ ਲਿਖਿਆ, ਦਾਲ ਵਿੱਚ ਕੁਝ ਕਾਲਾ ਹੈ।



ਬੁੱਧਵਾਰ ਨੂੰ ਆਈਪੀਐਲ ਵਿੱਚ ਖੇਡੇ ਗਏ ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼ ਮੈਚ ਵਿੱਚ ਈਸ਼ਾਨ ਕਿਸ਼ਨ ਦਾ ਵਿਕਟ ਵਿਵਾਦਪੂਰਨ ਰਿਹਾ।



ਦਰਅਸਲ, ਉਹ ਦੀਪਕ ਚਾਹਰ ਦੀ ਅਪੀਲ ਤੋਂ ਬਿਨਾਂ ਅਤੇ ਅੰਪਾਇਰ ਦੇ ਫੈਸਲੇ ਤੋਂ ਪਹਿਲਾਂ ਹੀ ਕ੍ਰੀਜ਼ ਛੱਡ ਕੇ ਬਾਹਰ ਜਾਣ ਲੱਗੇ, ਜਿਸ ਤੋਂ ਬਾਅਦ ਅੰਪਾਇਰ ਨੇ ਉਨ੍ਹਾਂ ਨੂੰ ਆਊਟ ਘੋਸ਼ਿਤ ਕਰ ਦਿੱਤਾ।



ਈਸ਼ਾਨ ਨੇ ਡੀਆਰਐਸ ਵੀ ਨਹੀਂ ਮੰਗਿਆ ਸੀ, ਜਦੋਂ ਕਿ ਰੀਪਲੇਅ ਵਿੱਚ ਦੇਖਿਆ ਗਿਆ ਕਿ ਗੇਂਦ ਬੱਲੇ ਦੇ ਸੰਪਰਕ ਵਿੱਚ ਨਹੀਂ ਆਈ ਸੀ।



35 ਸਾਲਾ ਜੁਨੈਦ ਖਾਨ ਨੇ ਈਸ਼ਾਨ ਕਿਸ਼ਨ ਦੇ ਵਿਕਟ ਦਾ ਵੀਡੀਓ ਸਾਂਝਾ ਕਰਦੇ ਅਤੇ ਕੈਪਸ਼ਨ ਵਿੱਚ ਲਿਖਿਆ, 'ਦਾਲ ਵਿੱਚ ਕੁਝ ਕਾਲਾ ਹੈ।' ਇਸ ਦੇ ਨਾਲ, ਉਨ੍ਹਾਂ ਨੇ MI vs SRH ਦੇ ਨਾਲ MS vs IU ਹੈਸ਼ਟੈਗ ਵੀ ਲਗਾਇਆ।



ਦਰਅਸਲ, ਇਸਲਾਮਾਬਾਦ ਯੂਨਾਈਟਿਡ ਨੇ ਕੱਲ੍ਹ ਪੀਐਸਐਲ ਵਿੱਚ ਖੇਡਿਆ ਗਿਆ ਮੈਚ 7 ਵਿਕਟਾਂ ਨਾਲ ਜਿੱਤਿਆ ਸੀ। ਬੁੱਧਵਾਰ ਨੂੰ ਪੀਐਸਐਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਮੁਲਤਾਨ ਸੁਲਤਾਨਜ਼ ਨੇ 168 ਦੌੜਾਂ ਬਣਾਈਆਂ,



ਇਸਲਾਮਾਬਾਦ ਯੂਨਾਈਟਿਡ ਨੇ 17 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਪ੍ਰਾਪਤ ਕਰ ਲਿਆ ਅਤੇ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਮੁੰਬਈ ਇੰਡੀਅਨਜ਼ ਨੇ 26 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।



ਦੱਸ ਦੇਈਏ ਕਿ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਜਿੱਤੇ ਮੈਚ ਹਾਰਨ ਤੋਂ ਬਾਅਦ, ਰਾਜਸਥਾਨ ਰਾਇਲਜ਼ 'ਤੇ ਮੈਚ ਫਿਕਸਿੰਗ ਦੇ ਦੋਸ਼ ਲੱਗੇ ਹਨ।



ਇਸ ਮੈਚ ਵਿੱਚ ਰਾਜਸਥਾਨ ਨੂੰ ਜਿੱਤਣ ਲਈ ਆਖਰੀ ਓਵਰ ਵਿੱਚ 9 ਦੌੜਾਂ ਦੀ ਲੋੜ ਸੀ, ਪਰ ਟੀਮ ਆਵੇਸ਼ ਖਾਨ ਦੇ ਇਸ ਓਵਰ ਵਿੱਚ ਸਿਰਫ਼ 6 ਦੌੜਾਂ ਹੀ ਬਣਾ ਸਕੀ।