ਕੀ ਇਸ ਸਾਲ ਦੇ ਸ਼ੁਰੂ ਵਿੱਚ ਸਿਧਾਰਥ ਮਲਹੋਤਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਕਿਆਰਾ ਅਡਵਾਨੀ ਗਰਭਵਤੀ ਹੈ?



ਕਿਆਰਾ ਅਡਵਾਨੀ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹਨ, ਜਿਸ 'ਚ ਉਹ ਕਾਰਤਿਕ ਆਰੀਅਨ ਨਾਲ ਨਜ਼ਰ ਆ ਰਹੀ ਹੈ।



ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੀ ਅਦਾਕਾਰਾ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਕਿਆਰਾ ਅਤੇ ਸਿਧਾਰਥ ਜਲਦ ਹੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣ ਵਾਲੇ ਹਨ।



ਕਿਆਰਾ ਅਤੇ ਸਿਧਾਰਥ ਨੇ 7 ਫਰਵਰੀ ਨੂੰ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਸ਼ਾਹੀ ਅੰਦਾਜ਼ 'ਚ ਵਿਆਹ ਦੇ ਬੰਧਨ 'ਚ ਬੱਝੇ ਅਤੇ ਹੁਣ ਕਿਆਰਾ ਦੇ ਪ੍ਰੈਗਨੈਂਸੀ ਦੀ ਖਬਰ ਨੇ ਜ਼ੋਰ ਫੜ ਲਿਆ ਹੈ।



ਦਰਅਸਲ, ਕਾਰਤਿਕ ਆਰੀਅਨ ਦੁਆਰਾ ਕਿਆਰਾ ਅਡਵਾਨੀ ਨਾਲ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਭਿਨੇਤਰੀ ਪਲਾਜ਼ੋ, ਕ੍ਰੌਪ ਟਾਪ ਅਤੇ ਜੈਕੇਟ 'ਚ ਨਜ਼ਰ ਆ ਰਹੀ ਹੈ।



ਤਸਵੀਰ ਕਾਰਤਿਕ ਅਤੇ ਕਿਆਰਾ ਦੇ ਜੈਪੁਰ ਟੂਰ ਦੀ ਹੈ। ਦੋਵੇਂ ਆਪਣੀ ਫਿਲਮ ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਜੈਪੁਰ ਪਹੁੰਚੇ ਸਨ।



ਕਾਰਤਿਕ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਦਾ ਪੇਟ ਥੋੜ੍ਹਾ ਵਧਿਆ ਹੋਇਆ ਨਜ਼ਰ ਆ ਰਿਹਾ ਹੈ।



ਜਿਸ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਮਾਂ ਬਣਨ ਵਾਲੀ ਹੈ। ਹਾਲਾਂਕਿ ਹੁਣ ਤੱਕ ਇਨ੍ਹਾਂ ਅਟਕਲਾਂ 'ਤੇ ਅਦਾਕਾਰਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।



ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ 'ਭੂਲ ਭੁਲਾਇਆ 2' 'ਚ ਇਕੱਠੇ ਨਜ਼ਰ ਆਏ ਸਨ ਅਤੇ ਇਸ ਫਿਲਮ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ।



ਫਿਲਮ 'ਚ ਦੋਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ ਅਤੇ ਉਨ੍ਹਾਂ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਹੁਣ ਇੱਕ ਵਾਰ ਫਿਰ ਕਾਰਤਿਕ-ਕਿਆਰਾ ਇਕੱਠੇ ਨਜ਼ਰ ਆਉਣਗੇ।